Monday, July 8, 2024

ਰਾਏਕੋਟ ਤੋਂ ਚੰਡੀਗੜ੍ਹ ਤੱਕ ਪੀ. ਆਰ. ਟੀ. ਸੀ ਦੀ ਬੱਸ ਸੇਵਾ ਕੀਤੀ ਬੰਦ

PPN1312201502ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਦੇ ਨੇੜਲੇ ਪਿੰਡਾਂ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ, ਹੋਰਾਂ ਨਿਵਾਸੀਆਂ ਤੋਂ ਇਲਾਵਾ ਹਰ ਰੋਜ਼ ਵੱਡੇ ਸ਼ਹਿਰਾਂ ਵਿਚ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਆਵਾਜਾਈ ਦੇ ਸਵੇਰ ਵੇਲੇ ਸਾਧਨਾਂ ਵਿਚ ਕਮੀਆਂ ਹੋਣ ਕਾਰਨ ਆਪਣੇ ਦਫ਼ਤਰਾਂ ਵਿਚ ਸਮੇਂ ਸਿਰ ਨਾ ਪਹੁੰਚਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਇਸ ਸਮੱਸਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਗਵਾਨ ਸਿੰਘ ਚੀਮਾ ਅਤੇ ਸ਼ਕੀਲ ਅਹਿਮਦ ਖ਼ੁਰਦ ਨੇ ਦੱਸਿਆ ਕਿ ਸਾਡੇ ਤੋਂ ਇਲਾਵਾ ਹੋਰ ਕਈ ਮੁਲਾਜ਼ਮ ਹਨ ਜੋ ਕਿ ਵੱਡੇ ਸ਼ਹਿਰਾਂ ਵਿਚ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਰਹੇ ਹਨ ਜਿਨ੍ਹਾਂ ਵਿਚੋਂ ਅਸੀਂ ਵੀ ਪਟਿਆਲੇ ਸ਼ਹਿਰ ਵਿਖੇ ਇੱਕ ਅਦਾਰੇ ਵਿਚ ਬਤੌਰ ਕਲਰਕ ਨੌਕਰੀ ਕਰ ਰਹੇ ਹਾਂ ਉਨ੍ਹਾਂ ਦੱਸਿਆ ਕਿ ਸਾਡੇ ਤੋਂ ਇਲਾਵਾ ਹੋਰ ਕਈ ਮੁਲਾਜ਼ਮਾਂ ਨੂੰ ਦਫ਼ਤਰ ਵਿਚ 9 ਵਜੇ ਦੇ ਕਰੀਬ ਹਾਜ਼ਰ ਹੋਣਾ ਪੈਂਦਾ ਹੈ।ਜਿਸ ਲਈ ਸਵੇਰੇ ਪਹਿਲੀ ਪੀ. ਆਰ. ਟੀ. ਸੀ. ਦੀ ਬੱਸ ਸੇਵਾ ਰਾਹੀ ਜੋ ਕਿ 6.00 ਵਜੇ ਰਾਏਕੋਟ ਤੋਂ ਚੱਲ ਕੇ 6.30 ਵਜੇ ਸਾਡੇ ਕਸਬੇ ਸੰਦੌੜ ਤੋਂ ਇਲਾਵਾ ਹੋਰ ਕਈ ਪਿੰਡਾਂ ਅਤੇ ਛੋਟੇ-ਵੱਡੇ ਕਸਬਿਆਂ, ਸ਼ਹਿਰਾਂ ਵਿਚੋਂ ਹੋ ਕੇ ਵਾਇਆ ਪਟਿਆਲਾ ਚੰਡੀਗੜ੍ਹ ਜਾਂਦੀ ਸੀ।ਇਹ ਬੱਸ ਸੇਵਾ ਸਾਡੇ ਲਈ ਬਹੁਤ ਸਹਾਇਕ ਸੀ ।ਇਸ ਬੱਸ ਰਾਹੀ ਕਈ ਸਵਾਰੀਆਂ ਜੋ ਕਿ ਆਪਣੇ ਕੰਮਾਂ ਕਾਜਾਂ ਵਿਚ ਸਮੇਂ ਸਿਰ ਪਹੁੰਚਦੇ ਅਤੇ ਸ਼ਾਮ ਨੂੰ ਇਸੇ ਬੱਸ ਰਾਹੀ ਘਰ ਵਾਪਸ ਆ ਜਾਂਦੇ ਸੀ ਜਿਸ ਨਾਲ ਕਈ ਪਰਵਾਰਾਂ ਦੀ ਰੋਜ਼ੀ ਰੋਟੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਅਫ਼ਸੋਸ ਪ੍ਰਾਈਵੇਟ ਅਦਾਰਿਆਂ ਦੇ ਜ਼ੋਰ ਅਤੇ ਸਿਫ਼ਾਰਸ਼ਾਂ ਕਾਰਨ ਇਸ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਇਨ੍ਹਾਂ ਮੁਲਾਜ਼ਮਾਂ ਅਤੇ ਸੰਬੰਧਿਤ ਪਰਿਵਾਰਾਂ ਲਈ ਬਹੁਤ ਬੜੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ।ਉਨ੍ਹਾਂ ਬੇਨਤੀ ਕੀਤੀ ਕਿ ਇਸ ਬੱਸ ਦੇ ਰੂਟ ਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਕਿ ਮੁਸਾਫ਼ਰਾਂ ਤੋਂ ਇਲਾਵਾ ਬੇਅੰਤ ਨੌਕਰੀ ਪੇਸ਼ਾ ਮੁਲਾਜ਼ਮਾਂ ਨੂੰ ਆਪਣੇ ਕੰਮਾਂ ਕਾਜਾਂ ਤੇ ਪਹੁੰਚਣ ਵਿਚ ਸਹਾਇਤਾ ਮਿਲ ਸਕੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply