Monday, July 8, 2024

ਬੀ.ਐਸ.ਐਫ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੁਸਾਇਟੀ ਨੇ ਲਗਾਇਆ ਫ੍ਰੀ ਕੈਂਪ

PPN1312201504ਛੇਹਰਟਾ, 13 ਦਸੰਬਰ (ਸੁਖਬੀਰ ਖੁਰਮਨੀਆ) – ਬਾਰਡਰ ਸਿਕਿਓਰਿਟੀ ਫੋਰਸ ਦੀ 67 ਬਟਾਲੀਅਨ ਰਾਮਤੀਰਥ ਦੇ ਵੱਲੋਂ ਭਾਈ ਕਨੱਈਆ ਜੀ ਮਿਸ਼ਨ ਸੁਸਾਇਟੀ ਰਜਿ: ਅੰਮ੍ਰਿਤਸਰ ਤੇ ਰੀਹੈਬਿਲਟੀਸ਼ਨ ਐਂਡ ਸੈਟਲਮੈਂਟ ਔਰਗੇਨਾਈਜੇਸ਼ਨ ਦੀ ਪ੍ਰਧਾਨ ਸ਼੍ਰੀਮਤੀ ਕਮਲਜੀਤ ਗਿੱਲ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਸੰਧੂ ਯੂ.ਕੇ ਦੇ ਸਹਿਯੋਗ ਨਾਲ ਤੇ ਜਿਲ੍ਹਾ ਸਿਵਲ ਸਰਜਨ ਦੀ ਪ੍ਰਵਾਨਗੀ ਨਾਲ ਗੁਰਦੁਆਰਾ ਰਾਮ ਟਾਹਲੀ ਸਾਹਿਬ ਪਿੰਡ ਕੱਕੜ ਕਲਾਂ ਨਜ਼ਦੀਕ ਰਾਣੀਆਂ ਬਾਰਡਰ ਵਿਖੇ ਅੱਖਾਂ ਦਾ ਫ੍ਰੀ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦੋਰਾਨ ਅੱਖਾਂ ਦੇ ਮਾਹਿਰ ਡਾ: ਭੁਪਿੰਦਰ ਸਿੰਘ ਨੇ 500 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤਅਿਾਂ ਗਈਆਂ। ਇਸ ਕੈਂਪ ਦਾ ਉਦਘਾਟਨ ਬੀਐਸਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਡੀ.ਆਈ.ਜੀ ਸੁਮੇਰ ਸਿੰਘ ਨੇ ਕੀਤਾ ਜਦੋਂ ਕਿ ਗੁਰਬਾਣੀ ਪ੍ਰਚਾਰਕ ਕਾਰ ਸੇਵਾ ਵਾਲੇ ਸੰਤ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ ਕਿਲਾ ਆਨੰਦਗੜ੍ਹ ਵਾਲਿਆਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਡੀ.ਆਈ.ਜੀ ਸੁਮੇਰ ਸਿੰਘ ਨੇ ਦੱਸਿਆ ਕਿ ਗਰੀਬ, ਲੋੜਵੰਦ ਤੇ ਆਰਥਿਕ ਪੱਖੋਂ ਕਮਜੋਰ ਰੋਗੀਆਂ ਦੇ ਲਈ ਇਹ ਕੈਂਪ ਲਗਾਇਆ ਗਿਆ ਹੈ ਅਤੇ ਨਿਰਮਲਜੋਤ ਆਈ ਹਸਪਤਾਲ ਵਿਖੇ 80 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਫ੍ਰੀ ਆਪ੍ਰੇਸ਼ਨ ਬਿਨ੍ਹਾਂ ਟਾਂਕੇ ਦੇ ਕਰਵਾਏ ਜਾਣਗੇ।ਸੰਤ ਬਾਬਾ ਹਰਭਜਨ ਸਿੰਘ ਪਹਿਲਵਾਨ ਨੇ ਐਲਾਨ ਕੀਤਾ ਕਿ ਸਰਹੱਦ ਦੇ ਰਾਖਿਆਂ ਵਲੋਂ ਸ਼ੁਰੂ ਕੀਤੇ ਗਏ ਇਸ ਸਿਲਸਿਲੇ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਮੈਡਮ ਕਮਲਜੀਤ ਗਿੱਲ ਨੇ ਆਏ ਹੋਏ ਮੋਹਤਬਰ ਵਿਅਕਤੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਕਮਾਂਡੈਂਟ ਆਈ.ਪੀ ਭਾਟੀਆ, ਕਮਾਂਡੈਂਟ ਬੀਬੀ ਗੋਸਾਈਂ, ਪ੍ਰਿੰ: ਬਲਜਿੰਦਰ ਸਿੰਘ, ਇੰਸਪੈਕਟਰ ਅਸ਼ਵਨੀ ਕੁਮਾਰ ਤੇ ਰਜਨੀਸ਼ ਕੁਮਾਰ, ਪੋਸਟ ਕਮਾਂਡਰ ਤਰਸੇਮ ਲਾਲ, ਸਰਪੰਚ ਸੁਖਦੇਵ ਸਿੰਘ, ਦਯਾ ਸਿੰਘ ਕੱਕੜ, ਪ੍ਰਧਾਨ ਦਰਸ਼ਨ ਸਿੰਘ ਚਾਨੀ, ਜਸਬੀਰ ਸਿੰਘ ਸੇਠੀ, ਚਰਨਜੀਤ ਸਿੰਘ ਵਾਲੀਆ, ਸੁਰਿੰਦਰ ਸਿੰਘ, ਪਵਨ ਕੁਮਾਰ, ਸੰਦੀਪ ਸਿੰਘ, ਹਰਪ੍ਰੀਤ ਸਿੰਘ ਸੰਧੂ, ਕੀਮੀ ਸੰਧੁੂ, ਸੋਨੀ ਅਟਾਰੀ, ਕਮਲਦੀਪ ਬਸਰਾ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply