Thursday, September 24, 2026

ਲਾਇਨਜ਼ ਕਲੱਬ ਮੁਸਕਾਨ ਵਲੋਂ ਸਰਕਾਰੀ ਹਸਪਤਾਲ ਨੂੰ ਭੇਟ ਕੀਤੇ ਜਾਣਗੇ ਕੰਬਲ

PPN1412201503

ਬਟਾਲਾ, 14 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਥਾਨਕ ਲਾਇਨਜ਼ ਕਲੱਬ ਮੁਸਕਾਨ ਵੱਲੋ ਸਮੇਂ ਸਮੇਂ ਦੇ 321 ਡੀ ਡ੍ਰਿਸਟ੍ਰਿਕ ਦੀਆਂ ਮਿਲੀਆਂ ਹਦਾਇਤਾਂ ਅਨੂਸਾਰ ਸਫਲ ਪ੍ਰੋਜੈਕਟ ਕਰਨ ਆਪਣਾ ਫਰਜ ਸਮਝਦੀ ਕਲੱਬ ਵੱਲੋ ਬੀਤੇ ਦਿਨ ਮਹੀਨਾਂ ਵਾਰ ਮੀਟਿੰਗ ਦੌਰਾਨ ਕਲੱਬ ਦੇ ਸਾਰੇ ਮੈਂਬਰਾਂ ਨੇ ਸਮੂਲੀਅਤ ਕੀਤੀ। ਪ੍ਰਧਾਨ ਲਾਇਨ ਡਾ. ਰਣਜੀਤ ਸਿੰਘ ਨੇ ਦੱਸਿਆ ਇਸ ਮਹੀਨੇ ਦੌਰਾਨ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਸਪਤਾਲ ਤੇ ਬਿਰਧ ਆਸ਼ਰਮ ਨੂੰ ਗਰਮ ਵੰਡਣ ਦੀ ਯੋਜਨਾ ਬਣਾਈ ਗਈ ਹੈ।ਇਸ ਪ੍ਰੋਜੈਕਟ ਨੂੰ ਕਲੱਬ ਦੀਆਂ ਲੇਡੀ ਲਾਇਨ ਮੈਬਰ ਬੜੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨਗੀਆਂ।ਕਲੱਬ ਵੱਲੋ ਪਿਛਲੇ ਮਹੀਨੇ ਦੌਰਾਲ ਕੀਤੇ ਕੰਮਾਂ ਬਾਰੇ ਵੀ ਚਾਨਣਾ ਪਾਇਆ ਗਿਆ।ਇਸ ਮੌਕੇ ਕਲੱਬ ਦੇ ਨਵੇਂ ਲਾਇਨ ਮੈਬਰਾਂ ਦਾ ਧਨਵਾਦ ਕੀਤਾ ਗਿਆ। ਇਸ ਮੀਟਿੰਗ ਦੌਰਾਨ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ।ਇਸ ਮੌਕੇ ਬੱਚਿਆਂ ਵਲੋ ਸਮਾਜਕ ਚੇਤਨਾ ਭਰਭੂਰ ਕਵਿਤਾਂਵਾਂ ਤੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਜੋਨ ਚੇਅਰਮੈਨ ਲਾਇੰਨ ਭਾਰਤ ਭੂਸਨ, ਲਾਇਨ ਹਰਭਜਨ ਸਿੰੰਘ ਸੇਖੋਂ, ਲਖਵਿੰਦਰ ਸਿੰਘ, ਸੁਖਦੇਵ ਸਿੰਘ, ਦਵਿੰਦਰ ਸਿੰਘ ਕਾਹਲੋ ਪ੍ਰਿੰਸੀਪਲ, ਅਜਮੇਰ ਸਿੰਘ, ਬਲਦੇਵ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਕਾਲਾ ਨੰਗਲ, ਬਲਕਾਰ ਸਿੰਘ, ਸਤਵੰਤ ਸਿੰਘ ਬੇਦੀ, ਕੰਵਲਜੀਤ ਸਿੰਘ ਤੋਂ ਇਲਾਵਾ ਪੀ ਆਰ ਓ ਨਰਿੰਦਰ ਬਰਨਾਲ, ਲਾਇਨ ਲੇਡੀ ਵਿੱਚ ਗੁਰਿੰਦਰਜੀਤ ਕੌਰ, ਰਮਿੰਦਰ ਕੌਰ, ਸੁਮਨ ਬਾਲਾ ਆਦਿ ਲੇਡੀ ਲਾਇਨ ਮੈਬਰ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply