Friday, July 3, 2026

ਕਿਸ਼ੋਰ ਅਵੱਸਥਾ ਵਿੱਚ ਪੈਦਾ ਹੋਣ ਵਾਲੀਆਂ ਸ਼ਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਬੱਚਿਆਂ ਨੂੰ ਕੀਤਾ ਜਾਗੂਰਕ

PPN1412201504

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ ਬੀ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਲਵਾ ਖੇਤਰ ਦੇ ਡਾਕਟਰ ਅਰਵਿੰਦ ਸ਼ਰਮਾ ਐਮ.ਡੀ.ਗਾਇਨਾਕੋਲੋਜਿਸਟ ਨੇ ਨੌਵੀਂ ਜਮਾਤ ਦੇ ਲੜਕੇ /ਲੜਕੀਆਂ ਨੂੰ ਕਿਸੋਰ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਸ਼ਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਗੂਰਕ ਕਰਦਿਆਂ ਦੱਸਿਆ ਕਿ ਇਸ ਉਮਰ ਵਿਚ ਇਹ ਬਦਲਾਅ ਕੁਦਰਤ ਦੀ ਦੇਣ ਹੈ। ਜਿਨ੍ਹਾਂ ਵਾਸਤੇ ਬੱਚਿਆਂ ਨੂੰ ਠੀਕ ਜਾਣਕਾਰੀ ਦਾ ਹੋਣਾ ਬਹੁਤ ਹੀ ਜਰੂਰੀ ਹੈ, ਕਈ ਵਾਰੀ ਬੱਚੇ ਇਸ ਉਮਰ ਵਿੱਚ ਜਾਣਕਾਰੀ ਦੀ ਅਣਹੋਂਦ ਕਾਰਨ ਭਟਕ ਜਾਂਦੇ ਹਨ। ਉਨ੍ਹਾਂ ਦੀਆਂ ਸਮੱਸਿਆਂ ਐਨੀਆਂ ਗੰਭੀਰ ਨਹੀ ਹੁੰਦੀਆਂ ਜਿੰਨੀਆਂ ਉਹ ਆਪਣੇ ਆਪ ਨਾਲ ਜੂਝਦਿਆਂ ਬਣਾ ਲੈਂਦੇ ਹਨ। ਉਨ੍ਹਾਂ ਬੱਚਿਆਂ ਨੂੰ ਸਮਝਾਉਦਿਆਂ ਕਿਹਾ ਕਿ ਸਭ ਤੋਂ ਵੱਧ ਸਰੀਰਕ ਅਤੇ ਮਾਨਸਿਕ ਸਮਰੱਥਾ ਵਾਲੇ ਦੌਰ ਵਿਚੌਂ ਇਸ ਵੇਲੇ ਗੁਜਰ ਰਹੇ ਹਨ, ਜਿੰਦਗੀ ਵਿਚਲੇ ਸਹੀ ਦਿਸ਼ਾ- ਨਿਰਦੇਸ਼ਾਂ ਨੂੰ ਪਹਿਚਾਣਦੇ ਹੋਏ ਆਪਣੇ ਲਕਸ਼ ਅੱਗੇ ਰੱਖ ਕੇ ਜਿੰਦਗੀ ਵਿਚ ਅੱਗੇ ਵਧਦੇ ਜਾਣਾ ਹੈ। ਫਿਰ ਵੀ ਕੋਈ ਮਾਨਸਿਕ ਜਾ ਸਰੀਰਕ ਗੱਲਬਾਤ ਆਪਣੇ ਅਧਿਆਪਕ, ਡਾਕਟਰ ਅਤੇ ਮਾਪਿਆਂ ਅੱਗੇ ਰੱਖੋ, ਤਾਂ ਜੋ ਤੁਹਾਡੇ ਨਾਲ ਵਾਪਰ ਰਿਹਾ ਹੈ ਉਹ ਕੋਈ ਅਣਹੋਣੀ ਜਾਂ ਗਲਤ ਨਹੀ ਹੈ। ਪ੍ਰਿੰਸੀਪਲ ਮੈਡਮ ਡਾ: ਸਤਵੰਤ ਕੌਰ ਭੁੱਲਰ ਨੇ ਡਾਕਟਰ ਅਰਵਿੰਦ ਸ਼ਰਮਾ ਦਾ ਧੰਨਵਾਦ ਕੀਤਾ, ਉਨ੍ਹਾਂ ਦੁਆਰਾਂ ਬੱਚਿਆਂ ਨੂੰ ਦਿੱਤੇ ਮੁੱਲਵਾਨ ਸੁਝਾਵਾਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਅਣਮੁੱਲ ਜਾਣਕਾਰੀ ਵਿਸਥਾਰ ਰੂਪ ਵਿਚ ਦਿੱਤੀ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply