Tuesday, June 23, 2026

ਠੰਡ ਨਾਲ ਇਕ ਦੀ ਮੌਤ ਅਤੇ ਸੜਕ ਘਟਨਾ ਵਿੱਚ ਛੇ ਜ਼ਖ਼ਮੀ

ਬਠਿੰਡਾ, 16 ਦਸੰਬਰ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਸ਼ਹਿਰ ਦੀ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਬਣਿਆ ਰੈਣਬਸੇਰਾ ਵਿਚ ਰਹਿ ਰਹੇ ਬੇਸਹਾਰਾ ਬਜ਼ੁਰਗ ਰਾਜਵੀਰ ਪੁੱਤਰ ਰਘੁਬੀਰ 65 ਦੀ ਠੰਡ ਦੇ ਕਾਰਨ ਮੌਤ ਹੋ ਗਈ। ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਕਿ ਠੰਡ ਦੇ ਕਾਰਨ ਬਜ਼ੁਰਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਸਹਾਰਾ ਵਰਕਰ ਉਸ ਦੀ ਸੇਵਾ ਸੰਭਾਲ ਕਰ ਰਹੇ ਸੀ ਪ੍ਰੰਤੂ 16 ਘੰਟੇ ਜਿੰਦਗੀ ਮੌਤ ਦੀ ਲੜਾਈ ਵਿੱਚ ਮੌਤ ਤੋਂ ਹਾਰ ਗਿਆ।
ਇਸ ਤੋਂ ਇਲਾਵਾ ਸ਼ਹਿਰ ਵਿਚ ਵੱਖ ਵੱਖ ਥਾਵਾਂ ‘ਤੇ ਹੋਈਆਂ ਘਟਨਾਵਾਂ ਵਿਚ ਜ਼ਖ਼ਮੀਆਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਰਜਿੰਦਰ ਕੁਮਾਰ, ਟੇਕ ਚੰਦ ਅਤੇ ਅਰਜਨ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਬਠਿੰਡਾ ਡੱਬਵਾਲੀ ਰੋਡ ‘ਤੇ ਦੋ ਮੋਟਰਸਾਈਕਲ ਸਵਾਰ ਨੋਜਵਾਨ ਸ਼ਿਵ ਕੁਮਾਰ 26, ਰਣਧੀਰ ਸ਼ਰਮਾਂ 22 ਜ਼ਖ਼ਮੀ ਹੋਏ। ਕਾਂਗਰਸੀ ਦੀ ਰੈਲੀ ਵਿਚੋਂ ਵਾਪਸ ਆ ਰਿਹਾ ਵਿਅਕਤੀ ਗੁਰਦੀਪ ਸਿੰਘ ਪੁੱਤਰ ਗੁਰਦਿੱਤ ਸਿੰਘ 45 ਵਾਸੀ ਮੁਹਾਲਾ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ, ਬਠਿੰਡਾ ਤਲਵੰਡੀ ਰੋਡ ‘ਤੇ ਪੈਦਲ ਜਾ ਰਹੇ ਜਗਸੀਰ ਸਿੰਘ ਪੁੱਤਰ ਛੋਟਾ ਸਿੰਘ 45 ਨੂੰ ਮੋਟਰਸਾਈਕਲ ਨੇ ਟੱਕਰ ਮਾਰ ਕੇ ਜ਼ਖ਼ਮੀ ਕੀਤਾ, 100 ਫੁੱਟੀ ਰੋਡ ‘ਤੇ ਇਕ ਔਰਤ ਨੂੰ ਤੇਜ ਰਫ਼ਤਾਰ ਮੋਟਰਸਾਈਕਲ ਨੇ ਟੱਕਰ ਮਾਰ ਕੇ ਜ਼ਖ਼ਮੀ ਕੀਤਾ।ਇਸ ਤੋ ਇਲਾਵਾ ਸ਼ਹਿਰ ਵਿੱਚ ਸਰਾਬ ਪੀ ਰਹੇ ਦੋਸਤਾਂ ਦੀ ਆਪਸ ਵਿਚ ਕਿਸੇ ਬਹਿਸ ‘ਤੇ ਲੜਾਈ ਹੋ ਗਈ ਦੋ ਦੋਸਤਾਂ ਨੇ ਮਹਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਕੁੱਟ ਕੇ ਜ਼ਖ਼ਮੀ ਕੀਤਾ ਅਤੇ ਇਕ ਹਜ਼ਾਰ ਰੁਪਿਆ ਵੀ ਖੋਹ ਲਿਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply