Sunday, April 5, 2026

ਸਰਵ ਸਿੱਖਿਆਅਭਿਆਨ ਤੇ ਰਮਸਾ ਅਧਿਆਪਕ ਯੂਨੀਅਨ ਵਲੋਂ ਇਕ ਰੋਜਾ ਭੁੱਖ ਹੜਤਾਲ

ਬਠਿੰਡਾ, 16 ਦਸੰਬਰ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਸਰਵ ਸਿੱਖਿਆ ਅਭਿਆਨ /ਰਾਸ਼ਟਰੀ ਮਾਧਵਿਕ ਸਿੱਖਿਆ ਅਭਿਆਨ/ਸੀ.ਐਸ.ਐਸ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲ੍ਹਾ ਕਮੇਟੀ ਬਠਿੰਡਾ ਵਲੋਂ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਫੁਲੇਵਾਲਾ ਦੀ ਅਗਵਾਈ ਵਿੱਚ ਇਕ ਰੋਜਾ ਭੁੱਖ ਹੜਤਾਲ ਰੱਖੀ ਗਈ। ਸੂਬਾ ਕਮੇਟੀ ਮੈਂਬਰ ਸੁਭਾਸ਼ ਚੰਦ ਅਤੇ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਅਧਿਆਪਕ ਪਿਛਲੇ 7 ਸਾਲਾਂ ਤੋਂ ਸਰਵ ਸਿੱਖਿਆਂ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਤਹਿਤ ਕੰਟਰੈਕਟ ਤੇ ਕੰਮ ਕਰ ਰਹੇ ਹਨ। ਉਪਰੋਕਤ ਯੂਨੀਅਨ ਨੇ ਆਪਣੀਆਂ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਜਿਸ ਦੇ ਨਤੀਜੇ ਵਲੋਂ ਸਰਕਾਰ ਨਾਲ ਵੱਖ ਵੱਖ ਸਮਿਆਂ ਤੇ ਮੰਤਰੀ ਤੇ ਮੁੱਖ ਮੰਤਰੀ ਪੱਧਰ ਦੀਆਂ ਮੀਟਿੰਗਾਂ ਹੋਣੀਆਂ ਹਨ, ਜਿਸ ਵਿਚ ਸਰਕਾਰ ਨੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਹਾਈਪਾਵਰ ਕਮੇਟੀ ਨੇ 15 ਦਸੰਬਰ ਦੀ ਰਿਪੋਰਟ ਸਿੱਖਿਆ ਮੰਤਰੀ ਨੂੰ ਸੋਪਣੀ ਸੀ ਪਰ ਸਰਕਾਰ ਜਾਣਬੂਝ ਕੇ ਮਸਲੇ ਨੂੰ ਝਟਕਾ ਰਹੀ ਹੈ। ਇਸ ਦੇ ਰੋਸ ਵਜੋਂ ਹੜਤਾਲ 10 ਵਜੇ ਤੋਂ 4 ਵਜੇ ਤੱਕ ਕੀਤੀ ਜਾ ਰਹੀ ਹੈ। ਇਸ ਮੌਕੇ ਭੁੱਖ ਹੜਤਾਲ ਤੇ ਬੈਠਣ ਵਾਲੇ ਅਧਿਆਪਕ ਬੇਅੰਤ ਸਿੰਘ, ਨਰਿੰਦਰ ਸਿੰਘ ,ਜਤਿੰਦਰ ਸ਼ਰਮਾ, ਮੇਡਮ ਰਜਨੀ, ਨਰੇਸ਼, ਨਛੱਤਰ ਸਿੰਘ ਦਵਿੰਦਰ ਸਿੰਘ ਆਦਿ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply