Thursday, April 23, 2026

ਯੂਥ ਵਿੰਗ ਦਾ ਜਥਾ ਖਹਿਰਾ ਅਤੇ ਹਰਪ੍ਰੀਤ ਦੀ ਅਗਵਾਈ ਹੇਠ ਹੋਇਆ ਰਵਾਨਾ

PPN1712201513

ਪੱਟੀ, 16 ਦਸੰਬਰ (ਅਵਤਾਰ ਸਿੰਘ ਢਿੱਲੋ) – ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਕੀਤੀ ਗਈ ਬਦਲਾਅ ਰੈਲੀ ‘ਚ ਪੱਟੀ ਵਿਧਾਨ ਸਭਾ ਹਲਕੇ ਦੇ ਸ਼ਹਿਰਾ ਅਤੇ ਪਿੰਡਾ ‘ਚ ਗੁਰਲਾਲ ਸਿੰਘ ਖਹਿਰਾ ਆਈਐਨਸੀਬੀ ਵਿੰਗ ਜ਼ਿਲ੍ਹਾ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਦੇ ਜਥੇ ਨੇ ਸ਼ਮੂਲੀਅਤ ਕਰਕੇ ਇੱਕਠ ਨੂੰ ਵਿਸ਼ਾਲ ਬਣਾਇਆ । ਇਸ ਮੌਕੇ ਖਹਿਰਾ ਨੇ ਕਿਹਾ ਕਿ ਲੋਕ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਹਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ,ਕਿਸਾਨ ਕਰਜਿਆਂ ਦੇ ਭਾਰ ਹੇਠ ਆ ਕੇ ਖੁਦਕੁਸੀਆ ਦੇ ਰਾਹ ਪੈ ਰਹੇ ਹਨ,ਉਥੇ ਛੋਟੇ ਪੱਧਰ ਦੇ ਵਪਰੀਆ ਦੇ ਕਾਰੋਬਾਰ ਵੀ ਠੱਪ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਧਾਨ ਬਣਨ ਨਾਲ ਪੰਜਾਬ ‘ਚ ਬਦਲਾਵ ਦਾ ਦੌਰ ਸੁਰੂ ਹੋ ਗਿਆ ਹੈ।ਇਸ ਮੌਕੇ ਜਰਨਲ ਸੱਕਤਰ ਸਰਬਰਿੰਦਰਜੀਤ ਸਿੰਘ ਨੀਰਫ ਸ਼ਕਰੀ, ਜਗਤੇਅਵਰ ਸਿੰਘ ਬੁਰਜ ਜ਼ਿਲ੍ਹਾ ਜਰਨਲ ਸੱਕਤਰ,ਸਤਬੀਰ ਰਮੀ, ਹਰਪ੍ਰੀਤ ਬਰਵਾਲਾ ਤੋ ਇਲਾਵਾ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply