Friday, April 17, 2026

ਵਿਹਲੜ ਭੂੰਡ ਆਸ਼ਕਾਂ ਦੀ ਆਈ ਸ਼ਾਮਤ

PPN1712201506

ਮਾਲੇਰਕੋਟਲਾ, 17 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਇਸਲਾਮੀਆਂ ਗਰਲਜ਼ ਸਕੂਲ-ਕਾਲਜ ਅੱਗੇ ਗੇੜੇ ਕੱਢਦੇ ਵਿਹਲੜ ਭੂੰਡ ਆਸ਼ਕਾਂ ਦੀਆਂ ਮਿਲਦੀਆਂ ਲਗਾਤਾਰ ਸ਼ਿਕਾਇਤਾਂ ਨੂੰ ਧਿਆਨ ‘ਚ ਰੱਖਦਿਆਂ ਟ੍ਰੈਫਿਕ ਪੁਲਿਸ ਮਾਲੇਰਕੋਟਲਾ ਦੇ ਇੰਚਾਰਜ਼ ਸ.ਤਰਲੋਚਨ ਸਿੰਘ ਨੇ ਅੱਜ ਸਵੇਰੇ ਆਪਣੇ ਪੂਰੇ ਅਮਲੇ ਸਮੇਤ ਲੜਕੀਆਂ ਦੇ ਸਕੂਲ ਅੱਗੇ ਪੁੱਜ ਕੇ ਭੂੰਡ ਆਸ਼ਕਾਂ ਨੂੰ ਖੂਬ ਭਾਜੜਾ ਪਾਈਆਂ। ਅਚਾਨਕ ਪੁੱਜੀ ਭਾਰੀ ਪੁਲਿਸ ਫੋਰਸ ਨੂੰ ਦੇਖ ਕੇ ਸਕੂਟਰ-ਮੋਟਰਸਾਇਕਲਾਂ ‘ਤੇ ਸਵਾਰ ਸਕੂਲ ਦੇ ਆਲੇ-ਦੁਆਲੇ ਭਲਵਾਨੀ ਗੇੜੈ ਲਾ ਰਹੇ ਵਿਹਲੜ ਮਜ਼ਨੂੰ ਇੱਧਰ-ਓਧਰ ਨੂੰ ਭੱਜਣ ਲੱਗੇ। ਟ੍ਰੈਫਿਕ ਇੰਚਾਰਜ਼ ਤਰਲੋਚਨ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਦਿਆਂ ਕਿ ਸ਼ਹਿਰ ਦੇ ਕੁਝ ਵਿਹਲੜ ਮੁੰਡੇ ਸਵੇਰੇ ਸਕੂਲ-ਕਾਲਜ ਲੱਗਣ ਅਤੇ ਦੁਪਹਿਰ ਛੁੱਟੀ ਵੇਲੇ ਸਕੂਲ-ਕਾਲਜ ਦੇ ਆਲੇ-ਦੁਆਲੇ ਗੇੜੀਆਂ ਲਾ ਕੇ ਲੜਕੀਆਂ ਨਾਲ ਛੇੜ-ਛਾੜ ਕਰਦੇ ਸਨ। ਜਿਸ ਸਬੰਧੀ ਮਿਲਦੀਆਂ ਸ਼ਿਕਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਅੱਜ ਇਥੇ ਨਾਕੇ ਲਗਾ ਕੇ ਜਿਥੇ ਨੌਜਵਾਨ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਗਈ ਉਥੇ ਉਨ੍ਹਾਂ ਅਜਿਹੇ ਵਿਹਲੜ ਆਸ਼ਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਕਿ ਉਹ ਕਿੰਨੀ ਵੀ ਉੱਚੀ ਪਹੁੰਚ ਰੱਖਣ ਵਾਲਾ ਹੀ ਕਿਉਂ ਨਾ ਹੋਵੇ। ਸ.ਤਰਲੋਚਨ ਸਿੰਘ ਨੇ ਦੱਸਿਆ ਕਿ ਭੂਡ ਆਸ਼ਕਾਂ ਖਿਲਾਫ ਸਖਤੀ ਨਾਲ ਸਿਕੰਜਾ ਕਸਣ ਲਈ ਅੱਗੋਂ ਵੀਂ ਇਸ ਮੁਹਿੰਮ ਨੂੰ ਜਾਰੀ ਰੱਖਦਿਆਂ ਸਕੂਲ-ਕਾਲਜ ਲੱਗਣ ਅਤੇ ਛੁੁੱਟੀ ਹੋਣ ਸਮੇਂ ਪੀ.ਸੀ.ਆਰ. ਦੇ ਮੁਲਾਜ਼ਮ ਇਸ ਇਲਾਕੇ ‘ਚ ਪੂਰੀ ਮੁਸ਼ਤੈਦੀ ਨਾਲ ਗਸ਼ਤ ਕਰਨਗੇ। ਜੇਕਰ ਲੋੜ ਪਈ ਤਾਂ ਸਿਵਲ ਵਰਦੀ ‘ਚ ਵੀ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਲੰਘੀ ਕੱਲ ਮਾਲੇਰਕੋਟਲਾ ਥਾਣਾ ਸਿਟੀ-2 ਦੇ ਐਸ.ਐਚ.ਓ. ਕੁਲਦੀਪ ਸਿੰਘ ਨੇ ਵੀ ਇਸ ਇਲਾਕੇ ਦਾ ਅਚਾਨਕ ਦੌਰਾ ਕਰਕੇ ਅਜਿਹੇ ਵਿਹਲੜਾਂ ਨੂੰ ਭਾਜੜਾ ਪਾਈਆਂ ਸਨ। ਉਨ੍ਹਾਂ ਅਜਿਹੇ ਵਿਹਲੜਾਂ ਨੂੰ ਨੱਥ ਪਾਉਣ ਲਈ ਆਲੇ-ਦੁਆਲੇ ਦੇ ਵਸਨੀਕਾਂ ਤੇ ਦੁਕਾਨਦਾਰਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply