Friday, March 20, 2026

ਬਾਡੀ ਬਿਲਡਿੰਗ ਮੁਕਾਬਲੇ ਦਾ ਪੋਸਟਰ ਰਿਲੀਜ਼

PPN1812201504

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)-ਸਥਾਨਕ ਕਿੰਗ ਹੈਲਥ ਕਲੱਬ ਦੇ 25 ਵਰ੍ਹੇ ਪੂਰੇ ਹੋਣ ਤੇ ਕਲੱਬ ਵੱਲੋਂ 20 ਦਸੰਬਰ ਦਿਨ ਬੁੱਧਵਾਰ ਨੂੰ ਸਥਾਨਕ ਸਰਕਾਰੀ ਕਾਲਜ ਦੇ ਯੂਥ ਹਾਲ ਵਿੱਚ ਕਰਵਾਏ ਜਾ ਰਹੇ ਬਾਡੀ ਬਿਲਡਿੰਗ ਕੰਪੀਟੀਸ਼ਨ ਦਾ ਪੋਸਟਰ ਐਸ.ਪੀ ਮਾਲੇਰਕੋਟਲਾ ਜਸਵਿੰਦਰ ਸਿੰਘ, ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿਕੰਦ ਤੇ ਡੀ.ਐਸ.ਪੀ ਅਮਰਗੜ੍ਹ ਗੁਰਮੀਤ ਸਿੰਘ ਨੇ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਲੱਬ ਦੇ ਪ੍ਰਧਾਨ ਮੁਹੰਮਦ ਅਖਤਰ ਅਬਦਾਲੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕਿੰਗ ਹੈਲਥ ਕਲੱਬ ਨੌਜਵਾਨਾਂ ਨੂੰ ਚੱਗੀ ਸੇਧ ਦੇਣ ਕਰਕੇ ਹੀ 25 ਸਾਲ ਪੂਰੇ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਜੋ ਕਿ ਵਥੇਰੇ ਸ਼ਲਾਘਾਯੋਗ ਹੈ।ਕਲੱਬ ਦੇ ਪ੍ਰਧਾਨ ਮੁਹੰਮਦ ਅਖਤਰ ਅਬਦਾਲੀ ਨੇ ਦੱਸਿਆ ਕਿ ਕਿੰਗ ਹੈਲਥ ਕਲੱਬ ਪਿਛਲੇ 25 ਸਾਲਾਂ ਤੋਂ ਆਪਣੀਆਂ ਸੇਵਾਵਾਂ ਦਿੰਦਾ ਆ ਰਿਹਾ ਹੈ। ਇਸ ਟੀਚੇ ਨੂੰ ਛੂਹਣ ਵਾਲਾ ਕਿੰਗ ਹੈਲਥ ਕਲੱਬ ਪਹਿਲਾ ਹੈਲਥ ਕਲੱਬ ਹੈ। ਉਨ੍ਹਾਂ ਕਿਹਾ ਕਿ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਕਿੰਗ ਕਲਾਸਿਕ ਪੰਜਾਬ ਅਤੇ 22ਵਾਂ ਮਿਸਟਰ ਸੰਗਰੂਰ ਅਤੇ 55, 60, 65, 70, 75, 80 ਕਿਲੋਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਬਾਡੀ ਬਿਲਡਿਰਾਂ ਨੂੰ ਨਕਦ ਇਨਾਮੀ ਰਾਸ਼ੀ ਅਤੇ ਟਰਾਫੀਆਂ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਜੋ ਕਿ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਮਰਪਿਤ ਹੋਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਵਿੱਚ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਮੁੱਖ ਮਹਿਮਾਨ ਵਜੋਂ ਤਸ਼ਰੀਫ ਲਿਆਉਣਗੇ ਤੇ ਏ.ਆਰ.ਖਾਨ ਸਟੇਟ ਕੋਆਰਡੀਨੇਟਰ ਮਨਿਸਟੀ ਆਫ਼ ਮਾਇਨੋਰਿਟੀ ਅਫ਼ੇਅਰਜ਼ ਭਾਰਤ ਸਰਕਾਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply