Sunday, June 14, 2026

ਅਲਮਾਈਟੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਦਾ ਆਯੋਜਨ

PPN1812201503

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਆਲਮਾਈਟੀ ਪਬਲਿਕ ਸਕੂਲ, ਵਿਖੇ ਸਕੂਲ ਵੱਲੋਂ ਸਾਲਾਨਾ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, ਬੋਰੀ ਰੇਸ, ਥ੍ਰੀ ਲੈੱਗ ਰੇਸ, ਸਾਈਕਲ ਰੇਸ, ਵਨ ਲੈੱਗ ਰੇਸ, ਰੱਸਾਕਸੀ, ਚਮਚ ਰੇਸ, ਰੋਪ ਸਕਿੱਪਿੰਗ, ਡਿਸਕਸ ਥ੍ਰੋ ਅਤੇ ਸ਼ਾਟਪੁੱਟ ਆਦਿ ਖੇਡਾਂ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ ਦੇ ਅੰਡਰ 10, ਅੰਡਰ 12, ਅੰਡਰ 14 ਅਤੇ ਅੰਡਰ 16 ਦੇ ਗਰੁੱਪ ਅਧੀਨ ਮੁਕਾਬਲੇ ਕਰਵਾਏ ਗਏ।ਬੱਚਿਆਂ ਨੇ ਵਧ-ਚੜ੍ਹ ਇਹਨਾਂ ਖੇਡਾਂ ਵਿੱਚ ਭਾਗ ਲਿਆ। ਮੁਹੰਮਦ ਸਾਹਿਲ ਅਤੇ ਪ੍ਰਨੀਤ ਕੌਰ ਨੇ ਇਹਨਾਂ ਖੇਡਾਂ ਵਿੱਚ ਵੱਖ ਵੱਖ ਈਵੈਂਟ ਵਿੱਚ ਪਹਿਲੇ ਸਥਾਨ ਪ੍ਰਾਪਤ ਕਰਦੇ ਹੋਏ ਬੈਸਟ ਐਥਲੀਟ ਦਾ ਐਵਾਰਡ ਪ੍ਰਾਪਤ ਕੀਤਾ। ਪ੍ਰਿੰਸੀਪਲ ਮੁਹੰਮਦ ਸ਼ਫੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਸਾਡੇ ਜੀਵਨ ਵਿੱਚ ਅਹਿਮ ਸਥਾਨ ਰੱਖਦੀਆਂ ਹਨ। ਖੇਡਣ ਨਾਲ ਸਾਡਾ ਸਰੀਰ ਤੰਦਰਸਤ ਰਹਿੰਦਾ ਹੈ। ਇੱਕ ਤੰਦਰੁਸਤ ਸਰੀਰ ਵਿੱਚ ਹੀ ਵਿੱਦਿਆ ਦਾ ਪ੍ਰਸਾਰ ਹੁੰਦਾ ਹੈ। ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਇਸ ਆਯੋਜਨ ਨੂੰ ਸਫਲ ਬਣਾਉਣ ਲਈ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply