ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਦੇ ਵਿਦਿਆਰਥੀਆਂ ਨੇ ਓਪਨ ਤਾਈਕਮਾਡੋਂ ਚੈਂਪੀਅਨਸ਼ਿਪ-2015 ਵਿੱਚ ਹਿਸਾ ਲਿਆ ਅਤੇ 6 ਸੋਨੇ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।ਪੰਜਵੀਂ ਦੇ ਨਵਦੀਪ ਸ਼ਰਮਾ, ਅਰਪਣਦੀਪ ਸਿੰਘ, ਮਨਮੋਹਨ ਸਿੰਘ ਤੀਸਰੀ ਜਮਾਤ ਦੇ ਵਿਦਿਆਰਥੀ ਜੋਰਾਵਰ ਸਿੰਘ ਅਤੇ ਅਠਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ ਸੋਨੇ ਦੇ ਤਮਗੇ ਹਾਸਲ ਕੀਤੇ ਛੇਵੀਂ ਦੇ ਵਿਦਿਆਰਥੀ ਮਨਰਾਜ ਸਿੰਘ, ਸਿਮਰਨਪ੍ਰੀਤ ਕੌਰ, ਪੰਜਵੀ ਦੇ ਸੁਖਮਨਪੀਤ ਸਿੰਘ ਅਤੇ ਤੀਸਰੀ ਦੇ ਅਮਰਿੰਦਰ ਸਿੰਘ ਦੇ ਚਾਂਦੀ ਦੇ ਤਗਮੇ ਜਿੱਤੇ।ਛੇਵੀ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਤੇ ਰਜਨਪੀਤ ਕੌਰ, ਪੰਜਵੀ ਜਮਾਤ ਦੇ ਗੁਰਬੀਰ ਸਿੰਘ ਅਤੇ ਤੀਸਰੀ ਜਮਾਤ ਦੀ ਵਿਦਿਆਰਥਣ ਸਨਮਪ੍ਰੀਤ ਕੌਰ ਨੇ ਕਾਂਸੀ ਦੇ ਤਮਗੇ ਲਏ।ਇਸ ਮੌਕੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਅਤੇ ਅਮਰਜੀਤ ਸਿੰਘ ਸਭਰਵਾਲ ਅਤੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ।
Check Also
ਅਸਮਿਤਾ ਖੇਲੋ ਇੰਡੀਆ ਰਗਬੀ ਸਿਟੀ ਟੂਰਨਾਮੈਂਟ ‘ਚ ਅੰਮ੍ਰਿਤਸਰ ਦੀਆਂ ਖਿਡਾਰਨਾਂ ਨੇ ਦਿਖਾਏ ਖੇਡ ਦੇ ਜੌਹਰ
ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਰਗਬੀ ਇੰਡੀਆ ਦੇ ਦਿਸ਼ਾ-ਨਿਰਦਸ਼ਾਂ ਤਹਿਤ ਅਤੇ ਰਗਬੀ ਐਸੋਸੀਏਸ਼ਨ ਆਫ਼ …
Punjab Post Daily Online Newspaper & Print Media