Saturday, July 25, 2026

ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ‘ਤੇ ਐਸ.ਡੀ.ਐਮ ਨੂੰ ਦਿਤਾ ਮੰਗ ਪੱਤਰ

PPN1912201508

ਮਾਲੇਰਕੋਟਲਾ, 19 ਦਸੰਬਰ (ਹਰਮਿੰਦਰ ਸਿੰਘ ਭੱਟ)- ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਰਕੇ ਮੁਸ਼ਤਾਕ ਬਸਤੀ, ਕਾਲੂ ਬਸਤੀ ਅਤੇ ਚੇਤਨ ਨਗਰ ਇਮਾਮਗੜ੍ਹ ਰੋਡ, ਮਾਲੇਰਕੋਟਲਾ ਇਲਾਕੇ ਦੇ ਦਰਜ਼ਨ ਤੋਂ ਵੱਧ ਮੁਹੱਲਾ ਵਾਸੀਆਂ ਨੇ ਮਾਇਨੋਰਟੀ ਡਿਪਾਰਟਮੈਂਟ, ਕਾਂਗਰਸ ਕਮੇਟੀ ਦੇ ਜਿਲ੍ਹਾ ਚੇਅਰਮੈਨ ਮੁਹੰਮਦ ਅਸ਼ਫਾਕ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਰਨਲ ਸਕੱਤਰ ਮੁਜੱਮਿਲ ਅਲੀ ਖਾਂ ਸ਼ੇਰਵਾਨੀ ਦੀ ਅਗਵਾਈ ਹੇਠ ਐਸ.ਡੀ.ਐਮ ਸ਼੍ਰੀ ਅਮਿੱਤ ਬੈਂਬੀ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਉਕਤ ਇਲਾਕੇ ਦੀ ਸੀਵਰੇਜ ਸਮੱਸਿਆ ਦਾ ਹੱਲ ਜੇਕਰ 10 ਦਿਨਾਂ ਵਿੱਚ ਨਾ ਕੀਤਾ ਗਿਆ ਤਾਂ ਉਕਤ ਮੁਹੱਲਾ ਵਾਸੀ ਸੀਵਰੇਜ ਦੀ ਸਮੱਸਿਆ ਹੱਲ ਕਰਾਉਣ ਲਈ ਸੜਕਾਂ ਤੇ ਉਤਰਨ ਲਈ ਮਜੂਰ ਹੋਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਸ਼ਫਾਕ, ਮੁਜੱਮਿਲ ਅਲੀ ਖਾਂ ਸ਼ੇਰਵਾਨੀ, ਮੁਹੰਮਦ ਸ਼ਬੀਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੀਵਰੇਜ਼ ਦਾ ਗੰਦਾ ਪਾਣੀ ਉਕਤ ਇਲਾਕੇ ਦੀ ਮੁੱਖ ਸੜਕ ਇਮਾਮਗੜ੍ਹ ਰੋਡ ਤੇ ਜਮ੍ਹਾ ਹੋਇਆ ਰਹਿੰਦਾ ਹੈ ਜਿਸ ਵੱਲ ਨਗਰ ਕੌਂਸਲ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਜਿੱਥੇ ਡੇਂਗੂ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੋਇਆ ਹੈ, ਉੱਥੇ ਹੀ ਆਏ ਦਿਨ ਸੜਕ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਪੈਦਲ ਜਾਣ ਵਾਲੇ ਵਾਲੇ ਲੋਕਾਂ ਨੂੰ ਇੱਧਰ ਉਧਰ ਜਾਣਾ ਪੈਂਦਾ ਹੈ। ਜਿਕਰਯੋਗ ਹੈ ਕਿ ਨਗਰ ਕੌਂਸਲ ਮਾਲੇਰਕੋਟਲਾ ਵਲੋਂ ਉਹਨਾਂ ਚੰਗੀਆਂ ਹਾਲਤ ਵਾਲੀਆਂ ਗਲੀਆਂ ਨੂੰ ਪੁੱਟ ਕੇ ਰਾਜਨੀਤਿਕ ਤੌਰ ਤੇ ਨਵਾਂ ਬਣਾ ਕੇ ਪੈਸੇ ਦੀ ਦੁਰਵਰਤੋਂ ਤਾਂ ਕੀਤੀ ਜਾ ਰਹੀ ਹੈ ਜਦੋਂ ਕਿ ਸ਼ਹਿਰ ਅੰਦਰ ਸਫਾਈ ਤੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ ਤੇ ਨਗਰ ਕੌਂਸਲ ਦੇ ਅਧਿਕਾਰੀ ਇਸ ਵੱਲ ਅੱਖਾ ਮਿਚੀ ਬੈਠੇ ਹਨ। ਐਸ.ਡੀ.ਐਮ ਸ਼੍ਰੀ ਅਮਿਤ ਬੈਂਬੀ ਨੇ ਤੁਰੰਤ ਕਾਰਜ ਸਾਧਕ ਅਫਸਰ ਨੂੰ ਉਕਤ ਮੁਹੱਲਾ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਲਿਖ ਦਿੱਤਾ। ਇਸ ਮੌਕੇ ਚੰਦਨ ਕੁਮਾਰ, ਮੁਹੰਮਦ ਸ਼ਫੀ, ਬੂਟਾ ਖਾਨ, ਮੁਹੰਮਦ ਇਕਬਾਲ, ਮੀਠੂ ਖਾਨ, ਖੁਸ਼ੀ ਮੁਹੰਮਦ, ਹਰੇ ਰਾਮ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply