ਕੋਈ ਵੀ ਚੋਣ ਸਬੰਧੀ ਸ਼ਿਕਾਇਤ ਚੋਣ ਆਬਜ਼ਰਵਰ ਦੇ ਧਿਆਨ ਵਿਚ ਲਿਆ ਸਕਦਾ ਹੈ- ਜ਼ਿਲ੍ਹਾ ਚੋਣ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- 30 ਅਪ੍ਰੈਲ, 2014 ਨੂੰ ਅੰਮ੍ਰਿਤਸਰ ਲੋਕ ਸਭਾ ਲਈ ਵੋਟਾ ਸਵੇਰੇ 7-00 ਵਜ੍ਹੇ ਤੋਂ ਸ਼ਾਮ 6-00ਵਜ੍ਹੇ ਤੱਕ ਪਾਈਆ ਜਾਣਗੀਆਂ । ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਹੋਇਆ ਜ਼ਿਲ੍ਹਾ ਚੋਣ ਅਫ਼ਸਰ-ਕਮ- ਰਿਟਰਨਿੰਗ ਅਫ਼ਸਰ, 02 ਅੰਮ੍ਰਿਤਸਰ ਲੋਕ ਸਭਾ ਹਲਕਾ ਸ੍ਰੀ ਰਵੀ ਭਗਤ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਖੋਫ਼, ਡਰ ਜਾਂ ਭੈਅ ਦੇ ਕਰਨ। ਉਨਾਂ ਦੱਸਿਆ ਕਿ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ ਤੇ ਪੋਲਿੰਗ ਸਟਾਫ਼ ਤੋਂ ਇਲਾਵਾ ਮਾਈਕਰੋ ਅਬਜਰਵਰ ਜਾਂ ਵੀਡੀਓ ਕੈਮਰਾ ਜਾ ਵੈਬ ਕੈਮਰਾ ਜਾ ਪੈਰਾਮਿਲਟਰੀ ਫੋਰਸ ਦਾ ਸਟਾਫ਼ ਤਾਇਨਾਤ ਰਹੇਗਾ। ਜੇਕਰ ਕੋਈ ਵਿਅਕਤੀ ਜਾਲੀ ਵੋਟਾਂ ਪਾਉਣ ਦੀ ਕੋਸਿਸ਼ ਕਰੇਗਾ ਤਾਂ ਉਸ ਦੀ ਸਨਾਖਤ ਵੀਡਿਓ/ਵੈਬ ਕੈਮਰੇ ਵਿੱਚ ਮਿੰਟਾਂ ਸਕਿੰਟਾਂ ਵਿੱਚ ਕੈਦ ਹੋ ਜਾਵੇਗੀ ਅਤੇ ਉਸਨੂੰ ਉਸੇ ਸਮੇਂ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ, ਤਾਂ ਜ਼ੋ ਉਸ ਵਿਰੁੱਧ ਪਰਚਾ ਦਰਜ਼ ਕੀਤਾ ਜਾ ਸਕੇ ਅਤੇ ਚੋਣ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਅਮਲ ਵਿੱਚ ਲਿਆਂਦੀ ਜਾ ਸਕੇ। ਉਹਨਾਂ ਨੇ ਜ਼ਿਲ੍ਹੇ ਦੇ ਸਮੂਹ ਪੋਲਿੰਗ ਅਧਿਕਾਰੀਆਂ/ਕਰਮਚਾਰੀਆਂ/ਮਾਈਕਰੋ ਅਬਜਰਵਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਚੋਣ ਡਿਊਟੀ ਨਿਰਪੱਖ, ਤਨਦੇਹੀ, ਬਿਨ੍ਹਾਂ ਕਿਸੇ ਭੇਦ -ਭਾਵ ਦੇ ਅਤੇ ਇਮਾਨਦਾਰੀ ਅਤੇ ਚੋਣ ਨਿਯਮਾਂ ਅਨੁਸਾਰ ਨਿਭਾਉਣ। ਚੋਣ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ, ਲਾਪਰਵਾਹੀ, ਢਿੱਲ ਮੱਠ, ਪੱਖ ਪਾਤ, ਹੇਰਾਫੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਸਮੂਹ ਪ੍ਰਜਾਇਡਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਵੋਟਾਂ ਵਾਲੇ ਦਿੱਨ ਸਵੇਰੇ 6-00 ਵਜ੍ਹੇ ਮੋਕ ਪੋਲ ਉਮੀਦਵਾਰਾਂ ਵੱਲੋਂ ਨਿਯੁਕਤ ਪੋਲਿੰਗ ਏਜੰਟਾਂ ਦੀ ਹਾਜ਼ਰੀ ਵਿੱਚ ਕੀਤੀ ਜਾਵੇ ਅਤੇ ਇਸ ਡਾਟਾ ਸਮੇਂ ਸਿਰ ਕਲੀਅਰ ਕਰਕੇ ਵੋਟਿੰਗ ਮਸ਼ੀਨ ਨੂੰ ਚੋਣ ਹਦਾਇਤਾਂ ਅਨੁਸਾਰ ਸੀਲ ਕੀਤਾ ਜਾਵੇ ਤਾਂ ਜ਼ੋਂ ਵੋਟਾਂ ਦਾ ਕੰਮ ਸਵੇਰੇ 7-00 ਵਜ੍ਹੇ ਸੁਰੂ ਹੋ ਸਕੇ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਵੋਟਰ 30 ਅਪ੍ਰੈਲ, 2014ਨੂੰ ਵੋਟ ਦੇ ਹੱਕ ਦੇ ਇਸਤੇਮਾਲ ਕਰਨ ਲਈ ਵੋਟਰ ਸਨਾਖਤੀ ਕਾਰਡ, ਜਰੂਰ ਨਾਲ ਲੈ ਕੇ ਆਉਣ ਤਾਂ ਜ਼ੋ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਹਨਾਂ ਇਹ ਵੀ ਦੱਸਿਆ ਕਿ ਵੋਟਰ ਬੀ.ਐਲ.ਓ. ਵੱਲੋਂ ਜਾਰੀ ਵੋਟਰ ਸਲਿੱਪ ਨੂੰ ਵੀ ਸਨਾਖਤ ਵੱਜੋਂ ਇਸਤੇਮਾਲ ਕਰ ਸਕਦੇ ਹਨ। ਉਹਨਾਂ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ ਨੂੰ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸਲਿੱਪਾਂ ਵੋਟਰਾਂ ਦੇ ਘਰ-ਘਰ ਵਿੱਚ ਸਮੇਂ ਸਿਰ ਪਹੁੰਚਾਉਣ ਤਾਂ ਜ਼ੋ ਵੋਟਰ ਆਪਣੇ ਹੱਕ ਦਾ ਇਸਤੇਮਾਲ ਸਹੀ ਢੰਗ ਨਾਲ ਕਰ ਸਕਣ। ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਵੋਟਰ ਸਨਾਖਤੀ ਕਾਰਡ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਪਾਸਪੋਰਟ, ਡਰਾਵਿੰਗ ਲਾਇੰਸੰਸ, ਪੈਨ ਕਾਰਡ, ਬੈਂਕ/ਡਾਕਘਰ ਪਾਸ ਬੁੱਕ, ਅਧਾਰ ਕਾਰਡ, ਮਨਰੇਗਾ ਕਾਰਡ, ਪੈਨਸ਼ਨ ਡਾਕੂਮੈਂਟ, ਸਿਹਤ ਵਿਭਾਗ ਵੱਲੋ ਜਾਰੀ ਸਮਾਟ ਕਾਰਡ, ਰਾਜ/ਕੇਂਦਰ ਸਰਕਾਰ/ਪਬਲਿਕ ਅੰਡਰਟੇਕਿੰਗ ਵੱਲੋਂ ਜਾਰੀ ਕੋਈ ਵੀ ਫੋਟੋ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਸ਼ਨਾਖਤ ਵੱਜੋਂ ਦਿਖਾ ਕੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹਨ। ਸ੍ਰੀ ਭਗਤ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ/ਚੋਣ ਲੜ ਰਹੇ ਉਮੀਦਵਾਰ ਵੋਟਾਂ ਵਾਲੇ ਦਿੱਨ ਪੋਲਿੰਗ ਸਟੇਸ਼ਨ ਤੋਂ 200 ਗਜ ਦੀ ਦੂਰੀ ਤੇ ਵੋਟਰਾਂ ਦੀ ਸਹੂਲਤ ਲਈ ਆਪਣਾ ਕਾਊਟਰ ਸਥਾਪਿਤ ਕਰ ਸਕਦੇ ਹਨ, ਪਰ ਇਸ ਕਾਊਟਰ ਤੇ ਕਿਸੇ ਵੀ ਪਾਰਟੀ/ਉਮੀਦਵਾਰ ਦੇ ਚੋਣ ਨਿਸ਼ਾਨ ਝੰਡੇ, ਬੈਨਰਜ਼ ਦੀ ਸ਼ਖਤ ਮਨਾਹੀ ਹੋਵੇਗੀ ਅਤੇ ਨਾ ਹੀ ਉਹ ਚੋਣ ਨਿਸ਼ਾਨ ਵਾਲੀ ਕਿਸੇ ਪਰਚੀ/ਸਲਿਪ ਨੂੰ ਜਾਰੀ ਕਰਨਗੇ। ਸ੍ਰੀ ਭਗਤ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਹੋਟਲ/ਸਰਾਂ/ਧਰਮਸ਼ਾਲਾ/ਗੈਸਟ ਹਾਊਸ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਪ੍ਰੁਹਨਾਂ ਦੇ ਹੋਟਲਾਂ/ਸਰਾਂਵਾਂ/ਧਰਮਸ਼ਾਲਾ/ਗੈਸਟ ਹਾਊਸਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਾਹਰ ਤੋਂ ਆਏ ਰਾਜਨੀਤਿਕ ਪਾਰਟੀਆਂ ਨਾਲ ਸਬੰਧ ਰੱਖਦੇ ਵਿਅਕਤੀਆਂ ਦੀ ਸੂਚੀ ਉਹਨਾਂ ਨੂੰ ਅਤੇ ਪੁਲਿਸ ਵਿਭਾਗ ਨੂੰ ਭੇਜਣ ਕਿਉ ਜ਼ੋ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਾਂ ਵਾਲੀ ਤਾਰੀਖ ਤੋਂ 48 ਘੰਟੇ ਪਹਿਲਾ 28-04-2014 ਸਮਾਂ ਸ਼ਾਮ 6-00 ਵਜ੍ਹੇ ਤੋਂ ਪਹਿਲਾ-ਪਹਿਲਾ ਜ਼ਿਲ੍ਹੇ ਤੋਂ ਬਾਹਰ ਭੇਜਣਾ ਹੁੰਦਾ ਹੈ, ਤਾਂ ਜ਼ੋ ਬਾਹਰਲੇ ਜਿਲ੍ਹਿਆਂ/ਰਾਜਾਂ ਤੋਂ ਆਏ ਰਾਜਨਿਤਿਕ ਵਿਅਕਤੀ ਚੋਣਾਂ ਦੇ ਕੰਮ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰ ਸਕਣ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਵਿਭਾਗ ਨੂੰ ਅਜਿਹੇ ਵਿਅਕਤੀਆਂ ਵਿਰੁੱਧ ਸ਼ਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜ਼ੋ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਮੁਕੰਮਲ ਹੋ ਸਕੇ। ਉਨਾਂ ਅੱਗੇ ਦੱਸਿਆ ਕਿ ਜੇਕਰ ਵਿਅਕਤੀ ਨੂੰ ਚੋਣਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਆਬਜਰਵਰਾਂ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਦੱਸਿਆ ਕਿ ਜਨਰਲ ਚੋਣ ਆਬਜਰਵਰ ਸ੍ਰੀ ਪੀ.ਰਮੇਸ਼ ਕੁਮਾਰ ਆਈ.ਏ.ਐਸ ਦੇ ਮੋਬਾਈਲ ਨੰਬਰ 0990022779, 9464969098, ਸ੍ਰੀ ਐਸ ਸੁੰਦਰਮ ਐਮ ਕੇ, ਆਈ.ਏ.ਐਸ ਦੇ ਮੋਬਾਈਲ ਨੰਬਰ 095591-25396, 94659-69096 ਅਤੇ ਪੁਲਿਸ ਚੋਣ ਆਬਜਰਵਰ ਸ੍ਰੀ ਏ.ਐਸ.ਐਨ ਮੂਰਤੀ ਆਈ.ਪੀ.ਐਸ ਦੇ ਮੋਬਾਈਲ ਨੰਬਰ 97811 30673 ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media