ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਫੋਸਟ ਬਿਊਰੋ)- ਕਾਂਗਰੇਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਕਾਂਗਰੇਸੀ ਨੇਤਾ ਰਵਿ ਸ਼ਰਮਾ ਦੇ ਪੁੱਤਰ ਸੋਨਿਕ ਸ਼ਰਮਾ ਅਤੇ ਪੀਪੀਪੀ ਕੇ ਜਨਰਲ ਕੌਂਸਲ ਮੈਂਬਰ ਡਾ. ਗੁਰਮੇਜ ਸਿੰਹ ਮਠਾਰੂ ਬੀਜੇਪੀ ਵਿੱਚ ਸ਼ਾਮਿਲ ਹੋ ਗਏ। ਬੀਜੇਪੀ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਡਾ. ਗੁਰਮੇਜ ਸਿੰਘ ਮਠਾਰੂ ਨੂੰ ਸਨਮਾਨਿਤ ਕਰਕੇ ਬੀਜੇਪੀ ਵਿੱਚ ਸ਼ਾਮਿਲ ਕੀਤਾ। ਵਰਣਨ ਯੋਗ ਹੈ ਕਿ ਡਾ. ਮਠਾਰੂ ਨੇ ਪਹਿਲਾ ਏਵੀਬੀਪੀ ਅਤੇ ਬਾਅਦ ਵਿੱਚ ਬੀਜੇਪੀ ਪੰਜਾਬ ਦੇ ਲਈ ਕੰਮ ਕੀਤਾ ਸੀ ਅਤੇ ਓਬੀਸੀ ਸੈਲ ਵਿੱਚ ਉਪ ਪ੍ਰਧਾਨ ਰਹੇ ਹਨ। ਬਾਅਦ ਵਿੱਚ ਪੀਪੀਪੀ ‘ਚ ਚਲੇ ਗਏ ਅਤੇ ਪਿਛਲੀ ਵਿਧਾਨਸਭਾ ਦੀ ਚੋਣ ਲੜੀ ਅਤੇ ਵਰਤਮਾਨ ਵਿੱਚ ਪੀਪੀਪੀ ਦੇ ਜਨਰਲ ਕੌਂਸਲ ਦੇ ਮੈਂਬਰ ਹਨ ਅਤੇ ਲੋਕਸਭਾ ਚੋਣਾਂ ਵਿੱਚ ਅਜਨਾਲਾ ਵਿਧਾਨਸਭਾ ਦੇ ਚੋਣ ਪ੍ਰਭਾਰੀ ਹਨ। ਅੱਜ ਫਿਰ ਉਨ੍ਹਾਂ ਨੇ ਆਪਣੇ ਸਮਰਥਕਾਂ ਦੇ ਨਾਲ ਬੀਜੇਪੀ ਵਿੱਚ ਘਰ ਵਾਪਿਸੀ ਕਰ ਰਹੇ ਹਨ। ਜਦਕਿ ਸੋਨਿਕ ਸ਼ਰਮਾ ਨੇ ਜਿਲ੍ਹਾ ਭਾਜਪਾ ਉਪ ਪ੍ਰਧਾਨ ਚੰਦਰਸ਼ੇਖਰ ਸ਼ਰਮਾ ਦੀ ਮੌਜੂਦਗੀ ਵਿੱਚ ਬੀਜੇਪੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ। ਵਾਰਡ ਨੰਬਰ ੪੪ ਵਿੱਚ ਨੌਜਵਾਨ ਕਾਂਗਰਸੀ ਨੇਤਾ ਸੋਨਿਕ ਸ਼ਰਮਾ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਤਂੋ ਪ੍ਰਭਾਵਿਤ ਹੋ ਕੇ ਬੀਜੇਪੀ ਵਿੱਚ ਆਏ ਹਨ ਅਤੇ ਹੁਣ ਤਨ ਮਨ ਨਾਲ ਉਨ੍ਹਾਂ ਨੂੰ ਪ੍ਰਧਾਨਮੰਤਰੀ ਬਣਾਉਣ ਲਈ ਕੰਮ ਕਰਨਗੇ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …