Monday, March 9, 2026

ਘਣੀਂਏ-ਕੇ ਬਾਂਗਰ ਸਕੂਲ ਵਿਖੇ ਮੁਲਖ ਰਾਜ ਢੱਲਾ ਸਕਾਲਰਸ਼ਿਪ ਸਮਾਰੋਹ ਕਰਵਾਇਆ

PPN2012201503ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਇਸ ਇਲਾਕੇ ਦੇ ਨਾਮਵਰ ਪਿੰਡ ਘਣੀਂਏ-ਕੇ-ਬਾਂਗਰ ਦੇ ਜੰਮਪਲ ਕੈਨੇਡਾ ਵਿੱਚ ਰਹਿ ਰਹੇ ਵਿਸ਼ਵ ਹੈਲਥ ਆਰਗੇਨਾਈਜੇਸ਼ਨ ਦੇ ਸਾਬਕਾ ਮੈਂਬਰ ਡਾਕਟਰ ਸ: ਨਿਰੰਜਣ ਸਿੰਘ ਢੱਲਾ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੀਏਂ-ਕੇ-ਬਾਂਗਰ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਸ: ਮੁਲਖਰਾਜ ਸਿੰਘ ਢੱਲਾ ਸਕਾਲਰਸ਼ਿਪ ਸਮਾਰੋਹ ਕਰਵਾਇਆ ਜਾਂਦਾ ਹੈ।ਇਸੇ ਲੜੀ ਤਹਿਤ ਬੀਤੇ ਦਿਨ ਵੀ ਸ.ਸ.ਸ.ਸ. ਘਣੀਂਏ-ਕੇ-ਬਾਂਗਰ ਵਿਖੇ ਤੀਸਰਾ ਮੁਲਖਰਾਜ ਸਿੰਘ ਢੱਲਾ ਅਵਾਰਡ ਅਤੇ ਸਕਾਲਰਸ਼ਿਪ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਇਸ ਸੰਸਥਾ ਦੇ ਚੇਅਰਮੈਨ ਸ: ਲਖਬੀਰ ਸਿੰਘ ਚੌਹਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਦਾਜ-ਦਹੇਜ਼, ਭਰੂਣ ਹੱਤਿਆ, ਨਸ਼ਾਖੋਰੀ ਆਦਿ ਵਿਸ਼ਿਆਂ ਨਾਲ ਸਬੰਧਿਤ ਸਕਿੱਟਾਂ ਪੇਸ਼ ਕਰ ਕੇ ਸਰੋਤਿਆ ਨੂੰ ਇਹਨਾਂ ਬੁਰੀਆਂ ਅਲਾਮਤਾਂ ਪ੍ਰਤੀ ਸੋਚਣ ਤੇ ਮਜਬੂਰ ਕਰ ਦਿੱਤਾ। ਵਿਦਿਆਰਥਣਾਂ ਦੁਆਰਾ ਅਣਜੰਮੀ ਧੀ ਦੀ ਪੁਕਾਰ ਅਤੇ ਮਾਂ-ਧੀ ਦੇ ਆਪਸੀ ਰਿਸ਼ਤੇ ਨੂੰ ਬਿਆਨ ਕਰਦੀਆਂ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਦੀ ਸਰੋਤਿਆਂ ਵੱਲੋਂ ਬਹੁਤ ਸਰਾਹਨਾ ਕੀਤੀ ਗਈ।ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਨੇ ਪ੍ਰੋਗਰਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਉੇਘੇ ਸਮਾਜ ਸੇਵਕ ਕੁਲਦੀਪ ਸ਼ਰਮਾ ਵੱਲੋਂ ਇਸ ਕਾਰਜ ਲਈ ਢੱਲਾ ਪਰਿਵਾਰ ਦੀ ਵਿਸ਼ੇਸ਼ ਤੌਰ ਤੇ ਸਰਾਹਨਾ ਕਰਦਿਆਂ ਹੋਇਆਂ ਵਿਦਿਆਰਥੀਆਂ ਨੂੰ ਵੱਧ ਚੜ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਰਾਰ ਪਲਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਢੱਲਾ ਪਰਿਵਾਰ ਦੀ ਸਮਾਜ ਨੂੰ ਦਿੱਤੀ ਜਾ ਰਹੀ ਦੇਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਤੋਂ ਬਾਅਦ ਤਿੰਨ ਸਾਲ ਤੋਂ ਚਲ ਰਹੀ ਰਵਾਇਤ ਅਨੁਸਾਰ ਇਸ ਸਕੂਲ ਦੇ 2 ਵਧੀਆ ਅਧਿਆਪਕ ਮੈਡਮ ਅੰਜੂ ਬਾਲਾ ਅੰਗਰੇਜ਼ੀ ਮਿਸਟ੍ਰੈਸ, ਮੈਡਮ ਸਵਿੰਦਰ ਲੈਕਚਰਾਰ ਪੋਲ: ਸਾਇੰਸ ਅਤੇ 18 ਹੋਣਹਾਰ ਵਿਦਿਆਰਥੀਆਂ ਨੂੰ ਇੱਕ ਲੱਖ ਪੰਝੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਪ੍ਰਿੰ: ਮੁਖਤਿਆਰ ਸਿੰਘ ਵੱਲੋਂ ਢੱਲਾ ਪਰਿਵਾਰ ਦੁਆਰਾ ਕੀਤੇ ਜਾ ਰਹੇ ਇਸ ਨੇਕ ਕਾਰਜ਼ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਵੱਧ ਚੜ ਕੇ ਪੜਨ ਲਈ ਪ੍ਰੇਰਿਤ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸੀਮਾ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦੌਰਾਨ ਸੰਸਥਾ ਦੇ ਚੇਅਰਮੈਨ ਸ: ਲਖਬੀਰ ਸਿੰਘ ਚੌਹਾਨ, ਸਮਾਜ ਸੇਵਕ ਕੁਲਦੀਪ ਸ਼ਰਮਾ, ਇੰਦਰਜੀਤ ਸਿੰਘ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸਰਪੰਚ ਬੂਟਾ ਸਿੰਘ, ਸਰਪੰਚ ਗੁਰਦੀਪ ਸਿੰਘ, ਰਜਿੰਦਰ ਸਿੰਘ ਢੱਲਾ, ਲਖਬੀਰ ਸਿੰਘ ਚੇਅਰਮੈਨ ਪਸਵਕ ਕਮੇਟੀ, ਰਵਿੰਦਰਜੀਤ ਸਿੰਘ ਪਨੂੰ, ਲੈਕ: ਪਲਵਿੰਦਰ ਸਿੰਘ, ਲੈਕ: ਬਲਵਿੰਦਰ ਸਿੰਘ, ਮਾਸਟਰ ਅਸ਼ੋਕ ਕੁਮਾਰ, ਬਲਜਿੰਦਰ ਸਿੰਘ, ਮੈਡਮ ਸਤਨਾਮਜੀਤ ਕੌਰ, ਹਰਿੰਦਰਪਾਲ ਕੌਰ, ਹਰਜੱਸ ਕੌਰ, ਦਲਜੀਤ ਕੌਰ, ਕਰਤਾਰ ਸਿੰਘ ਸਮੇਤ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਵਿਦਿਆਰਥੀ ਹਾਜ਼ਿਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply