Monday, March 9, 2026

ਜੈਂਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਫੁੱਟਬਾਲ ਟੀਮ ਜੇਤੂ ਰਹੀ

PPN2012201504ਬਟਾਲਾ, 20 ਦੰਸਬਰ (ਨਰਿੰਦਰ ਸਿੰਘ ਬਰਨਾਲ) – ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਖੇਲ ਉਤਸਵ ਵਿੱਚ ਜੈਂਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪਰਾਜ ਸੋਨੀ ਨੇ ਦੱਸਿਆ ਕਿ ਡੀ ਪੀ ਐਸ ਅੰਮ੍ਰਿਤਸਰ ਦੁਆਰਾ ਆਯੋਜਿਤ ਕੀਤੀ ਗਈ ਫੁੱਟਬਾਲ ਪ੍ਰਤੀਯੋਗਿਤਾ ਵਿੱਚ ਰਾਯਨ ਇੰਟਰਨੈਸ਼ਨਲ ਸਕੂਲ, ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ, ਜੂਨੀਅਰ ਸਟੱਡੀਜ਼ ਸਕੂਲ ਅੰਮ੍ਰਿਤਸਰ,ਸਪਰਿੰਗ ਡੇਲ ਸਕੂਲ ,ਅੰਮ੍ਰਿਤਸਰ,ਰਾਮ ਆਸ਼ਰਮ ਸਕੂਲ ਅੰਮ੍ਰਿਤਸਰ, ਸੀਨੀਅਰ ਸਟੱਡੀਜ਼ ਸਕੂਲ ਅੰਮ੍ਰਿਤਸਰ, ਡੀ ਏ ਵੀ ਸਕੂਲ ਅੰਮ੍ਰਿਤਸਰ,ਸੇਂਟ ਫਰਾਂਸੀਸ ਸਕੂਲ ਅੰਮ੍ਰਿਤਸਰ, ਆਰਮੀ ਸਕੂਲ ਅੰਮ੍ਰਿਤਸਰ, ਮਾਨਵ ਪਬਲਿਕ ਸਕੂਲ ਅੰਮ੍ਰਿਤਸਰ,ਬੀਬੀ ਕੌਲਾਂ ਪਬਲਿਕ ਸਕੂਲ ਅੰਮ੍ਰਿਤਸਰ, ਸ਼੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ,ਅਜੰਤਾ ਮਾਡਲ ਸਕੂਲ, ਸੇਂਟ ਜੋਸਫ਼ ਸਕੂਲ, ਖਾਸਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੀਆਂ 12 ਫੁੱਟਬਾਲ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਜੈਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਅੰਮ੍ਰਿਤਸਰ ਦੇ ਮਿਲੀਨੀਅਮ ਪਬਲਿਕ ਸਕੂਲ ਅੰਮ੍ਰਿਤਸਰ ਨੂੰ 1-0 ਨਾਲ ਹਰਾ ਕੇ ਕਾਂਸੇ ਤਗਮਾ ਜਿੱਤਿਆ ।ਸਕੂਲ ਦੇ ਵੱਲੋਂ ਅਨਮੋਲਦੀਪ ਸਿੰਘ ਨੇ ਗੋਲ ਕੀਤਾ।ਜਦਕਿ ਸਾਹਿਬਦੀਪ ਸਿੰਘ ਅਤੇ ਹਰਕਰਨ ਸਿੰਘ ਨੇ ਵਧੀਆ ਪ੍ਰਦਰਸ਼ਨ ਕੀਤਾ।ਜੇਤੂ ਖਿਡਾਰੀਆਂ ਦਾ ਸਕੂਲ ਪਹੁੰਚਨ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਸਿੰਘ ਸੰਘਾ ਅਤੇ ਡਾਇਰੈਕਟਰ ਸ਼੍ਰੀਮਤੀ ਮਨਜੀਤ ਕੌਰ ਸੰਘਾ ਦੁਆਰਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਪ੍ਰਬੰਧਕ ਕਮੇਟੀ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply