Wednesday, September 9, 2026

ਸੁੱਖ ਉਮਰਪੁਰਾ ਤੇ ਸੁਰਜੀਤ ਬਿਜਲੀਵਾਲ ਐਡਵਾਇਜ਼ਰੀ ਕਮੇਟੀ ਮੈਂਬਰ ਨਿਯੁੱਕਤ

PPN2012201506ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਅਨੂਸੂਚਿਤ ਜਾਤੀ ਵਿੰਗ ਅਕਾਲੀ ਦਲ (ਬਾਦਲ) ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਬਿਜਲੀਵਾਲ ਅਤੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਸਮਾਜ ਭਲਾਈ ਦੀਆਂ ਗਤੀਵਿਧੀਆਂ ਤੇ ਪਾਰਟੀ ਪ੍ਰਤੀ ਜਿੰਮੇਵਾਰੀਆਂ ਨੂੰ ਵਫਾਦਾਰੀ ਨਾਲ ਨਿਭਾਊਣ ਕਾਰਨ ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੀ ਸਿਫਰਸ਼ ‘ਤੇ ਪਸ਼ੂ ਭਲਾਈ ਕਮੇਟੀ ਦਾ ਜਿਲ੍ਹਾ ਐਡਵਾਇਜਰੀ ਕਮੇਟੀ ਦੇ ਮੈਬਰ ਨਿਯੁੱਕਤ ਕੀਤਾ ਗਿਆ ਹੈ।ਇਸ ਮੌਕੇ ਗੁਲਜਾਰ ਸਿੰਘ ਰਣੀਕੇ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਅਕਾਲੀ ਲੀਡਰਸ਼ਿਸਪ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਕੋਈ ਕਸਰ ਨਹੀ ਛੱਡੀ ਜਾਵੇਗੀ । ਇਸ ਮੌਕੇ ਕਸ਼ਮੀਰ ਸਿੰਘ ਠੇਕੇਦਾਰ, ਸਤਨਾਮ ਸਿੰਘ, ਜਰਨੈਲ ਸਿੰਘ, ਕਰਮ ਸਿੰਘ ਭੱਟੀ, ਗਿਆਨ ਸਿੰਘ ਮਰੜ, ਗੁਰਜੰਤ ਸਿੰਘ ਬਿਜਲੀਵਾਲ, ਪਰਲਾਹਦ ਸਿੰਘ ਗੁਰਾਇਆ, ਸੁੱਚਾ ਸਿੰਘ, ਸਤਵਿੰਦਰ ਸਿੰਘ ਲਾਡੀ, ਗੁਰਮੁੱਖ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ ਬੰਟੀ, ਗੁਰਮੀਤ ਸਿੰਘ ਤੇਲੀਆਂ ਵਾਲ, ਪਾਲ ਸਿੰਘ ਉਮਰਪੁਰਾ ਤੋਂ ਇਲਾਵਾ ਸੈਕੜੇ ਅਕਾਲੀ ਦਾ ਬਾਦਲ ਦੇ ਆਗੂ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply