ਬਟਾਲਾ, 16 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਸ਼੍ਰੋਮਣੀ ਸ਼ਾਇਰ ਪ੍ਰੋ: ਗੁਰਭਜਨ ਗਿੱਲ ਦੀ ਸਮੁੱਚੀ ਕਾਵਿ-ਸਿਰਜਣਾ ‘ਤੇ ਇਕ ਦਿਨਾ ਸਫਲ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ, ਡਾ. ਰਵਿੰਦਰ, ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ, ਡਾ. ਸਰਬਜੀਤ ਸਿੰਘ ਤੇ ਪ੍ਰੋ: ਗੁਰਭਜਨ ਗਿੱਲ ਨੇ ਕੀਤੀ । ਇਸ ਮੌਕੇ ਮੈਡਮ ਸਿਮਰਤ ਸੂਮੈਰਾ ਤੇ ਸਮੂਚੇ ਪ੍ਰਧਾਨਗੀ ਮੰਡਲ ਵੱਲੋ ਪੰਜਾਬੀ ਮੈਗਜ਼ੀਨ ਸੂਹੀ ਸਵੇਰ ਲੋਕ ਅਰਪਤ ਕੀਤਾ ਗਿਆ। ਡਾ. ਰਵਿੰਦਰ ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਪ੍ਰੋ: ਗਿੱਲ ਦੇ ਕਾਵਿ-ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੰਦਿਆ ਉਸ ਨੂੰ ਧਰਤੀ ਨਾਲ ਜੁੜਿਆ ਸ਼ਾਇਰ ਦੱਸਿਆ । ਪ੍ਰੋ: ਗੁਰਭਜਨ ਗਿੱਲ ਨੇ ਆਪਣੀ ਜੰਮਣ-ਭੌਂ ਤੇ ਆਪਣੇ ਨਿਕਟਵਰਤੀਆਂ ਦਾ ਜਿਕਰ ਕਰਦਿਆਂ ਸਮਾਗਮ ਆਯੋਜਿਤ ਕਰਵਾਉਣ ਵਾਲੀਆਂ ਦੋਵਾਂ ਸੰਸਥਾਵਾਂ ਦਾ ਤੇ ਖਾਸ ਕਰਕੇ ਸਿਮਰਤ ਸੂਮੈਰਾ ਦਾ ਧਨਵਾਦ ਕੀਤਾ ਗਿਆ। ਇਸ ਸਫ਼ਲ ਕਾਵਿ-ਸੈਮੀਨਾਰ ‘ਚ ਅਨੇਕਾਂ ਸਾਹਿਤਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਭਾਗ ਲਿਆ। ਇਨ੍ਹਾਂ ‘ਚ ਸਰਵ ਸ੍ਰੀ ਸੁਖਦੇਵ ਸਿੰਘ ਪ੍ਰੇਮੀ, ਸੁੱਚਾ ਸਿੰਘ ਰੰਧਾਵਾ, ਚੰਨ ਬੋਲੇਵਾਲੀਆ, ਪ੍ਰੋ: ਗੁਰਪ੍ਰਤਾਪ ਸਿੰਘ ਕਾਹਲੋਂ, ਵਿਜੇ ਅਗਨੀਹੋਤਰੀ, ਸੂਬਾ ਸਿੰਘ ਖਹਿਰਾ, ਸੁੱਚਾ ਸਿੰਘ ਨਾਗੀ, ਸੁਰਿੰਦਰ ਸਿੰਘ ਨਿਮਾਣਾ, ਸੁਲਤਾਨ ਭਾਰਤੀ, ਹਰਪਾਲ ਨਾਗਰਾ, ਬਲਵਿੰਦਰ ਗੰਭੀਰ, ਕੁਲਬੀਰ ਸਿੰਘ ਸੱਗੂ, ਫਿੱਦਾ ਬਟਾਲਵੀ, ਅਜੀਤ ਕਮਲ, ਨਰਿੰਦਰ ਬਰਨਾਲ, ਸਿਮਰਤ ਸੁਮੈਰਾ, ਨਰਿੰਦਰ ਸੰਘਾ, ਆਦਰਸ਼ਜੀਤ ਕੌਰ, ਤਲਵਿੰਦਰ ਕੌਰ, ਲਖਵਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ, ਪ੍ਰਤਾਪ ਸਿੰਘ, ਹੀਰਾ ਮਿਸ਼ਰਪੁਰੀਆ, ਵਿਨੋਦ ਸ਼ਾਇਰ, ਹੈਪੀ ਮੁਰਗੀ ਮੁਹੱਲਾ, ਮਨਮੋਹਨ ਕਪੂਰ, ਚਰਨਪ੍ਰੀਤ ਸਿੰਘ, ਰਾਜਪਾਲ ਸਿੰਘ ਬਾਠ, ਓਮ ਪ੍ਰਕਾਸ਼ ਭਗਤ, ਡਾ. ਅਮਨਦੀਪ ਸਿੰਘ, ਦੁੱਖਭੰਜਨ ਸਿੰਘ ਰੰਧਾਵਾ, ਗੁਰਬਚਨ ਸਿੰਘ ਬਾਜਵਾ, ਸੁਲੱਖ ਮਸੀਹ ਗਿੱਲ, ਬਲਦੇਵ ਸਿੰਘ ਰੰਧਾਵਾ, ਗੁਰਮੇਜ ਸਿੰਘ ਆਦਿ ਪ੍ਰਮੁੱਖ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media