ਬਟਾਲਾ, 20 ਦਸੰਬਰ (ਨਰਿੰਦਰ ਸਿੰਘ ਬਰਨਾਲ)- ਪੰਜਾਬ ਸਰਕਾਰ ਵੱਲੋਂ ਅਨੂਸੂਚਿਤ ਜਾਤੀ ਵਿੰਗ ਅਕਾਲੀ ਦਲ (ਬਾਦਲ) ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਬਿਜਲੀਵਾਲ ਅਤੇ ਜਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੂੰ ਸਮਾਜ ਭਲਾਈ ਦੀਆਂ ਗਤੀਵਿਧੀਆਂ ਤੇ ਪਾਰਟੀ ਪ੍ਰਤੀ ਜਿੰਮੇਵਾਰੀਆਂ ਨੂੰ ਵਫਾਦਾਰੀ ਨਾਲ ਨਿਭਾਊਣ ਕਾਰਨ ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ ਵੱਲੋਂ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੀ ਸਿਫਰਸ਼ ‘ਤੇ ਪਸ਼ੂ ਭਲਾਈ ਕਮੇਟੀ ਦਾ ਜਿਲ੍ਹਾ ਐਡਵਾਇਜਰੀ ਕਮੇਟੀ ਦੇ ਮੈਬਰ ਨਿਯੁੱਕਤ ਕੀਤਾ ਗਿਆ ਹੈ।ਇਸ ਮੌਕੇ ਗੁਲਜਾਰ ਸਿੰਘ ਰਣੀਕੇ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਅਕਾਲੀ ਲੀਡਰਸ਼ਿਸਪ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮਾਂ ਵਿਚ ਕੋਈ ਕਸਰ ਨਹੀ ਛੱਡੀ ਜਾਵੇਗੀ । ਇਸ ਮੌਕੇ ਕਸ਼ਮੀਰ ਸਿੰਘ ਠੇਕੇਦਾਰ, ਸਤਨਾਮ ਸਿੰਘ, ਜਰਨੈਲ ਸਿੰਘ, ਕਰਮ ਸਿੰਘ ਭੱਟੀ, ਗਿਆਨ ਸਿੰਘ ਮਰੜ, ਗੁਰਜੰਤ ਸਿੰਘ ਬਿਜਲੀਵਾਲ, ਪਰਲਾਹਦ ਸਿੰਘ ਗੁਰਾਇਆ, ਸੁੱਚਾ ਸਿੰਘ, ਸਤਵਿੰਦਰ ਸਿੰਘ ਲਾਡੀ, ਗੁਰਮੁੱਖ ਸਿੰਘ, ਬਲਕਾਰ ਸਿੰਘ, ਜਤਿੰਦਰ ਸਿੰਘ ਬੰਟੀ, ਗੁਰਮੀਤ ਸਿੰਘ ਤੇਲੀਆਂ ਵਾਲ, ਪਾਲ ਸਿੰਘ ਉਮਰਪੁਰਾ ਤੋਂ ਇਲਾਵਾ ਸੈਕੜੇ ਅਕਾਲੀ ਦਾ ਬਾਦਲ ਦੇ ਆਗੂ ਹਾਜਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media