ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਪੀ.ਐਨ.ਬੀ ਮੈਟ ਲਾਈਫ ਜੂਨੀਅਰ ਚੈਂਪੀਅਨਸ਼ਿਪ (ਨਾਰਥ ਜ਼ੋਨ) ਚੰਡੀਗੜ੍ਹ ਵਿਖੇ ਆਯੋਜਿਤ ਅੰਡਰ-9,11,13,15,17 ਅਤੇ 19 ਵਰਗ ਦੇ ਲੜਕੇ-ਲੜਕੀਆਂ ਨੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਦੌਰਾਨ ਮਾਲੇਰਕੋਟਲਾ ਦੀ ਖਿਡਾਰਣ ਸਾਦੀਆ ਸ਼ੇਖ ਨੇ ਅੰਡਰ-9 ਵਰਗ ‘ਚ ਖੇਡਦੇ ਹੋਏ ਨਾਰਥ ਜ਼ੋਨ ‘ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਚਿਲਡਰਨ ਬੈਡਮਿੰਟਨ ਵੈੱਲਫੇਅਰ ਕਲੱਬ ਮਾਲੇਰਕੋਟਲਾ ਵੱਲੋਂ ਸਥਾਨਕ ਡਾ. ਜ਼ਾਕਿਰ ਹੂਸੈਨ ਸਟੇਡੀਅਮ ਵਿਖੇ ਸਾਦੀਆ ਸ਼ੇਖ ਨੂੰ ਸਨਮਾਨਿਤ ਕਰਨ ਲਈ ਇੱਕ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਕੋਚ ਮੈਡਮ ਸ਼ਕੂਰਾਂ ਬੇਗਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਦੀਆ ਸ਼ੇਖ ਦੀ ਸਿਲੈਕਸ਼ਨ ਪੀ.ਐਨ.ਬੀ ਮੈਟ ਲਾਈਫ ਜੂਨੀਅਰ ਚੈਂਪੀਅਨਸ਼ਿੱਪ (ਨੈਸ਼ਨਲ) ਲਈ ਹੋਈ ਹੈ, ਜੋ ਮਾਰਚ-2016 ‘ਚ ਦਿੱਲੀ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਨਿੱਕੀ ਜਿਹੀ ਸਾਦੀਆ ਸ਼ੇਖ ਅੱਗੇ ਜਾ ਕੇ ਹੋਰ ਬੁਲੰਦੀਆਂ ਛੂਹੇਗੀ। ਸਮਾਰੋਹ ਦੌਰਾਨ ਡਾ. ਸਤੀਸ਼ ਕਪੂਰ ਨੇ ਕੋਚ ਮੈਡਮ ਸ਼ਕੂਰਾਂ ਬੇਗਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਪਣਾ ਆਪ ਨੂੰ ਬੈਡਮਿੰਟਨ ਦੀ ਖੇਡ ਨੂੰ ਪੂਰੀ ਤਰਾਂ ਸਮਰਪਿਤ ਕੀਤਾ ਹੋਇਆ ਹੈ। ਇਸ ਮੌਕੇ ‘ਤੇ ਡਾ. ਪਰਮਜੀਤ ਸਿੰਘ, ਪਿ੍ਰੰਸੀਪਲ ਅਸਰਾਰ ਨਿਜ਼ਾਮੀ, ਬਿਕਰਮਜੀਤ ਸਿੰਘ ਨਾਰੀਕੇ, ਹਰਲਿਵਲੀਨ ਕੌਰ ਭੱਟੀ, ਨਾਸਰ ਅਲੀ, ਨਜੀਬ ਕੂਰੈਸ਼ੀ, ਦੀਪਕ ਕੁਮਾਰ, ਅਬਦੁਲ ਹਮੀਦ ਡੀ.ਪੀ.ਈ, ਮੁਜਾਹਿਦ ਅਲੀ, ਕਲੱਬ ਦੇ ਅਹੁਦੇਦਾਰ ਅਤੇ ਹੋਰ ਖੇਡ ਪ੍ਰੇਮੀ ਵੀ ਹਾਜ਼ਰ ਸਨ। ਇਸ ਮੌਕੇ ‘ਤੇ ਖੁਸ਼ੀ ‘ਚ ਲੱਡੂ ਵੀ ਵੰਡੇ ਗਏ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media