Monday, July 8, 2024

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ

PPN2012201510ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਆਰਾ ਵਿਖੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹੀਦ ਮੇਜਰ ਹਰਦੇਵ ਸਿੰਘ ਦੀ ਧਰਮਪਤਨੀ ਮਾਤਾ ਮੋਹਨ ਕੌਰ ਅਤੇ ਪੁੱਤਰ ਸ਼੍ਰੀ ਗੁਰਸ਼ਰਨਦੀਪ ਸਿੰਘ ਐਸ.ਪੀ (ਡੀ) ਮੋਹਾਲੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਸੁਰਿੰਦਰਜੀਤ ਕੌਰ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਕੂਲ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿੱਚੋਂ ਕੁੱਝ ਵਿਦਿਆਰਥੀ ਪੰਜਾਬ ਸਰਕਾਰ ਦੇ ਮੈਰਿਟੋਰਿਅਸ ਸਕੂਲ ਤਲਵਾੜਾ (ਹੁਸ਼ਿਆਰਪੁਰ) ਅਤੇ ਪਟਿਆਲਾ ਵਿਖੇ ਪੜ੍ਹ ਰਹੇ ਹਨ। ਇਸ ਮੌਕੇ ਤੇ ਭਾਰਤ ਸਕਾਊਟਸ ਅਤੇ ਗਾਇਡਸ, ਪੰਜਾਬ (ਚੰਡੀਗੜ੍ਹ) ਵੱਲੋਂ ਜਾਰੀ ਕੀਤੇ ਗਏ ਸਰਟੀਫਿਕੇਟ ਤ੍ਰਿਤੀਆ ਸੋਪਾਨ, ਰਾਜਯ ਪੁਰਸ਼ਕਾਰ ਵੀ ਸਕਾਊਟਸ ਨੂੰ ਵੰਡੇ ਗਏ। ਇਸ ਮੌਕੇ ੇ ਸਕਾਊਟਸ ਦੇ ਇੰਚਾਰਜ਼ ਲੈਕਚਰਾਰ ਹਰਜੀਤ ਸਿੰਘ ਗਰੇਵਾਲ ਨੇ ਸਕਾਊਟਸ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਸਕੂਲ ਦੀ ਸਫਾਈ, ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਅਤੇ ਹੋਰ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਮਾਰੋਹ ਵਿੱਚ ਮਾਸਟਰ ਦਲਵਿੰਦਰ ਸਿੰਘ, ਲੈਕਚਰਾਰ ਸੱਤਬਲਿਹਾਰ ਸਿੰਘ, ਅਬੁਦਲ ਸ਼ਕੂਰ, ਬਲਵੀਰ ਸਿੰਘ, ਨੀਲਮ ਰਾਣੀ, ਦਲਜੀਤ ਕੌਰ, ਰੰਜਣਦੀਪ ਕੌਰ ਨੇ ਵੀ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਸ. ਜਗਜੀਤ ਸਿੰਘ, ਹਰਬੰਸ ਸਿੰਘ, ਮੁਹੰਮਦ ਇਸਹਾਕ, ਮੈਡਮ ਜਸਪਾਲ ਕੌਰ, ਮੈਡਮ ਸੁਰਿੰਦਰ ਕੌਰ, ਕਰਮਜੀਤ, ਜਗਜੀਤ ਕੌਰ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਮਾਸਟਰ ਸੁਖਵੰਤ ਸਿੰਘ ਡੀ.ਪੀ.ਈ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply