Monday, July 8, 2024

ਮਾਲੇਰਕੋਟਲਾ ਵਿਖੇ ਕਾਲਾ ਪੀਲੀਆ, ਪੇਟ ਤੇ ਜਿਗਰ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ

PPN2012201512ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਸੁਖਮਨੀ ਹੈਲਥ ਕੇਅਰ ਸੈਂਟਰ ਧੂਰੀ ਰੋਡ ਮਾਲੇਰਕੋਟਲਾ ਵਿਖੇ ਕਾਲਾ ਪੀਲੀਆ, ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਮੁਫਤ ਚੈੱਕਅੱਪ ਲਈ ਕੈਂਪ ਲਗਾਇਆ ਗਿਆ। ਡਾ. ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਡੀ.ਐੱਮ.ਸੀ ਲੁਧਿਆਣਾ ਵਿਖੇ ਲਿਵਰ ਟਰਾਂਸਪਲਾਂਟ ਯੁਨਿਟ ਦੇ ਮਾਹਿਰ ਡਾਕਟਰ ਐੱਚ.ਆਰ.ਐੱਸ.ਗਿਰਨ ਵੱਲੋਂ 126 ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ।ਸੁਖਮਨੀ ਹੈਲਥ ਕੇਅਰ ਸੈਂਟਰ ਵਿਖੇ ਜ਼ਰੂਰਤਮੰਦਾਂ ਦੇ ਟੈਸਟ ਵੀ ਮੁਫਤ ਕੀਤੇ ਗਏ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾਕਟਰ ਐੱਚ.ਆਰ.ਐੱਸ.ਗਿਰਨ ਨੇ ਕਿਹਾ ਕਿ ਬਿਮਾਰੀ ਆਦਿ ਦੌਰਾਨ ਟੀਕਾ ਲਗਾਉਣ ਮੌਕੇ ਸੁਈ ਦਾ ਇਸਤੇਮਾਲ ਸਿਰਫ ਇੱਕੋ ਬਾਰ ਕੀਤਾ ਜਾਣਾ ਚਾਹੀਦਾ ਹੈ। ਜੇ ਓਹੀ ਸੁਈ ਕਿਸੇ ਹੋਰ ਵਿਅਕਤੀ ਦੇ ਟੀਕਾ ਲਗਾਉਣ ਲਈ ਇਸਤੇਮਾਲ ਕੀਤੀ ਜਾਵੇਗੀ ਤਾਂ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸ਼ੁਰੂ ਕੀਤੇ ਜਾਣ ‘ਤੇ ਕਾਲੇ ਪੀਲੀਏ ਦਾ ਇਲਾਜ਼ ਸੰਭਵ ਹੈ। ਇਸ ਮੌਕੇ ‘ਤੇ ਸ.ਕੇਸਰ ਸਿੰਘ, ਜਸਵੰਤ ਕੌਰ, ਡਾ.ਕਿਰਨਦੀਪ ਕੌਰ, ਡਾ. ਸੌਰਭ ਕਾਂਸਲ, ਕੁਲਵਿੰਦਰ ਸਿੰਘ, ਹੈਪੀ, ਵਿਸ਼ਾਲ, ਬਲਜੀਤ, ਇੰਦਰਦੀਪ ਸਿੰਘ ਅਤੇ ਮੁਹੰਮਦ ਇਮਰਾਨ (ਫੀਲਡ ਕਾਊਂਸਲਰ) ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply