ਮਾਲੇਰਕੋਟਲਾ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਸੁਖਮਨੀ ਹੈਲਥ ਕੇਅਰ ਸੈਂਟਰ ਧੂਰੀ ਰੋਡ ਮਾਲੇਰਕੋਟਲਾ ਵਿਖੇ ਕਾਲਾ ਪੀਲੀਆ, ਪੇਟ ਅਤੇ ਜਿਗਰ ਦੀਆਂ ਬਿਮਾਰੀਆਂ ਦੇ ਮੁਫਤ ਚੈੱਕਅੱਪ ਲਈ ਕੈਂਪ ਲਗਾਇਆ ਗਿਆ। ਡਾ. ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਡੀ.ਐੱਮ.ਸੀ ਲੁਧਿਆਣਾ ਵਿਖੇ ਲਿਵਰ ਟਰਾਂਸਪਲਾਂਟ ਯੁਨਿਟ ਦੇ ਮਾਹਿਰ ਡਾਕਟਰ ਐੱਚ.ਆਰ.ਐੱਸ.ਗਿਰਨ ਵੱਲੋਂ 126 ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ।ਸੁਖਮਨੀ ਹੈਲਥ ਕੇਅਰ ਸੈਂਟਰ ਵਿਖੇ ਜ਼ਰੂਰਤਮੰਦਾਂ ਦੇ ਟੈਸਟ ਵੀ ਮੁਫਤ ਕੀਤੇ ਗਏ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾਕਟਰ ਐੱਚ.ਆਰ.ਐੱਸ.ਗਿਰਨ ਨੇ ਕਿਹਾ ਕਿ ਬਿਮਾਰੀ ਆਦਿ ਦੌਰਾਨ ਟੀਕਾ ਲਗਾਉਣ ਮੌਕੇ ਸੁਈ ਦਾ ਇਸਤੇਮਾਲ ਸਿਰਫ ਇੱਕੋ ਬਾਰ ਕੀਤਾ ਜਾਣਾ ਚਾਹੀਦਾ ਹੈ। ਜੇ ਓਹੀ ਸੁਈ ਕਿਸੇ ਹੋਰ ਵਿਅਕਤੀ ਦੇ ਟੀਕਾ ਲਗਾਉਣ ਲਈ ਇਸਤੇਮਾਲ ਕੀਤੀ ਜਾਵੇਗੀ ਤਾਂ ਕਿਸੇ ਵੀ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸ਼ੁਰੂ ਕੀਤੇ ਜਾਣ ‘ਤੇ ਕਾਲੇ ਪੀਲੀਏ ਦਾ ਇਲਾਜ਼ ਸੰਭਵ ਹੈ। ਇਸ ਮੌਕੇ ‘ਤੇ ਸ.ਕੇਸਰ ਸਿੰਘ, ਜਸਵੰਤ ਕੌਰ, ਡਾ.ਕਿਰਨਦੀਪ ਕੌਰ, ਡਾ. ਸੌਰਭ ਕਾਂਸਲ, ਕੁਲਵਿੰਦਰ ਸਿੰਘ, ਹੈਪੀ, ਵਿਸ਼ਾਲ, ਬਲਜੀਤ, ਇੰਦਰਦੀਪ ਸਿੰਘ ਅਤੇ ਮੁਹੰਮਦ ਇਮਰਾਨ (ਫੀਲਡ ਕਾਊਂਸਲਰ) ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media