Monday, July 8, 2024

ਲਿੰਗ ਜਾਂਚ ਕਰਨ ਦੇ ਦੋਸ਼ ‘ਚ 2 ਡਾਕਟਰਾਂ ਅਤੇ 3 ਔਰਤਾਂ ਉਪਰ ਪਰਚਾ ਦਰਜ

PPN2012201513ਸੰਦੌੜ, 20 ਦਸੰਬਰ (ਹਰਮਿੰਦਰ ਸਿੰਘ ਭੱਟ)- ਅੱਜ ਤਕਰੀਬਨ 6 ਵਜੇ ਮੁਖਬਰ ਵਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ ਸੰਗਰੂਰ ਦੇ ਸੀ.ਆਈ.ਏ ਵਿਭਾਗ ਦੇ ਇੰਚਾਰਜ ਸ੍ਰੀ ਵਿਜੈ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਨੇ ਸਥਾਨਕ ਜੰਡਾਲੀ ਵਾਲੀ ਨਹਿਰ ਦੇ ਕੰਡੇ ਤੇ ਸਥਿੱਤ ਇੱਕ ਨਿੱਜੀ ਹਸਪਤਾਲ ਉਪਰ ਛਾਪੇਮਾਰੀ ਕਰਕੇ ਲਿੰਗ ਜਾਂਚ ਕਰਨ ਦੇ ਦੋਸ਼ ਹੇਠ ਕੁੱਲ 5 ਉਪਰ ਪਰਚਾ ਦਰਜ ਕੀਤਾ ਗਿਆ ਹੈ।ਇਸ ਬਾਰੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਉਪਰੋਕਤ ਹਸਪਤਾਲ ਵਿੱਚ ਗਰਭ ਟੈਸਟ ਕਰਕੇ ਲੜਕਾ-ਲੜਕੀ ਹੋਣ ਬਾਰੇ ਦੱਸਿਆ ਜਾਂਦਾ ਸੀ ਅਤੇ ਗਰਭ ਵਿੱਚ ਲੜਕੀ ਹੋਣ ਤੇ ਮੋਟੀ ਰਕਮ ਲੈਕੇ ਗਰਭਪਾਤ ਕਰਕੇ ਭਰੁਣ ਹੱਤਿਆ ਜਿਹੇ ਘਿਨੋਣੇ ਅਪਰਾਧ ਨੂੰ ਅੰਜਾਮ ਦਿੱਤਾ ਜਾਂਦਾ ਸੀ ।ਪੁਲਿਸ ਵਲੋਂ ਉਪਰੋਕਤ ਹਸਪਤਾਲ ਵਿੱਚ ਛਾਪੇਮਾਰੀ ਦੌਰਾਨ ਮੌਕੇ ਤੇ ਲਿੰਗ ਜਾਂਚ ਕਰ ਰਹੇ 2 ਡਾਕਟਰਾਂ ਅਤੇ 3 ਔਰਤਾਂ ਨੂੰ ਕਾਬੂ ਕਰਕੇ ਉਨ੍ਹਾਂ ਉਪਰ ਮਾਮਲਾ ਦਰਜ ਕਰਕੇ ਲਿੰਗ ਟੈਸਟ ਕਰਨ ਵਾਲੇ ਉਪਕਰਨਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ। ਇਸ ਮੌਕੇ ਕਾਬੂ ਕੀਤੇ ਦੋਸ਼ੀਆਂ ਵਿੱਚ ਡਾ.ਹੇਮੰਤ, ਡਾ. ਮਲਕੀਤ ਸਿੰਘ, ਸੁਖਬੀਰ ਕੌਰ, ਮਨਜੀਤ ਕੌਰ ਅਤੇ ਰਣਜੀਤ ਕੌਰ ਉਪਰ ਵੱਖ-ਵੱਖ ਧਾਰਾਵਾਂ ਲਗਾ ਕੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply