Saturday, April 11, 2026

ਡ੍ਰੈਸ ਡਿਜ਼ਾਇਨਿੰਗ, ਡੇਅਰੀ ਫ਼ਾਰਮਿੰਗ ਤੇ ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਕੋਰਸ ਦੇ 89 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ

ਮੋਗਾ, 21 ਦਸੰਬਰ (ਪ.ਪ)- ਅੱਜ ਮੁੱਖ ਮਹਿਮਾਨ ਪਰਮਿੰਦਰ ਸਿੰਘ ਗਿੱਲ ਡੀ. ਸੀ. ਮੋਗਾ ਨੇ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਮੋਗਾ ਦੇ ਸਿਖਿਆਰਥੀਆਂ ਨੂੰ ਆਪਣਾ ਸਵੈਰੁਜ਼ਗਾਰ ਸਥਾਪਿਤ ਕਰਨ ਲਈ ਪ੍ਰੇਰਿਆ, ਉਹਨਾਂ ਕਹਿਆ ਕਿ ਪੰਜਾਬ ਐਂਡ ਸਿੰਧ ਬੈਂਕ ਆਰਸੇਟੀ, ਜੋ ਮੋਗਾ ਜ਼ਿਲੇ ਵਿੱਚ ਸ਼ਲਾਘਾਯੋਗ ਕੰਮ ਕਰਦੇ ਹੋਏ ਆਰਥਿਕ ਪੱਖੋਂ ਪਿਛੜੇ ਹੋਏ ਬੇਰੁਜ਼ਗਾਰ ਪੇਡੂ ਨੌਜਵਾਨ ਲੜਕੇ ਤੇ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਜਸਵੰਤ ਸਿੰਘ ਜੋਨਲ ਮੈਨੇਜਰ ਫ਼ਰੀਦਕੋਟ ਤੇ ਡਾਇਰੈਕਟਰ ਕਾਹਲੋਂ ਨੇ ਦੱਸਿਆ ਕਿ ਆਰਸੇਟੀ ਮੋਗਾ ਦੁਆਰਾ ਪੇਡੂ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਬਾਰੇ ਜਾਣੂ ਕਰਵਾਓਦੇ ਹੋਏ ਦੱਸਿਆ ਕਿ ਆਰਸੇਟੀ, ਮੋਗਾ ਵਿਖੇ ਕਿੱਤਾ ਮੁੱਖੀ ਕੋਰਸ ਸਿਲਾਈ-ਕਢਾਈ, ਬਿਊਟੀ ਪਾਰਲਰ, ਡੇਅਰੀ ਫ਼ਾਰਮਿੰਗ, ਮੋਬਾਇਲ ਰਿਪੇਅਰ, ਬੈਗ ਮੇਕਿੰਗ, ਕੰਪਿਊਟਰ ਬੇਸਿਕ, ਮੋਟਰ ਵਾਈਡਿੰਗ ਆਦਿ ਦੀ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾਲ ਓਹਨਾਂ ਦੱਸਿਆ ਕਿ ਆਰਸੇਟੀ ਨੇ ਆਪਣਾ ਟਾਰਗੇਟ ਮਾਰਚ ਵਿੱਚ ਪੂਰਾ ਹੋਣਾ ਸੀ ਜੋ ਕਿ ਦਸੰਬਰ ਵਿੱਚ 26 ਟ੍ਰੇਨਿੰਗ ਪ੍ਰੋਗਰਾਮ ਤੇ 826 ਸਿਖਿਆਰਥੀਆਂ ਟ੍ਰੇਨਿੰਗ ਦੇ ਕੇ ਹੀ ਪੂਰਾ ਕਰ ਲਿਆ । ਉਹਨਾਂ ਕਿਹਾ ਪੇਡੂ ਬੇਰੁਜ਼ਗਾਰ ਨੌਜਵਾਨਾਂ ਲੜਕੇ-ਲੜਕੀਆਂ ਆਰਸੇਟੀ, ਮੋਗਾ ਨਾਲ ਜੁੜ ਕੇ ਵੱਧ ਤੋਂ ਵੱਧ ਲਾਭ ਓਠਾਓਣ । ਇਸ ਮੌਕੇ ਜਸਵੰਤ ਸਿੰਘ ਜੋਨਲ ਮੈਨੇਜਰ ਫ਼ਰੀਦਕੋਟ, ਸਵਰਨਜੀਤ ਸਿੰਘ ਗਿੱਲ ਲੀਡ ਬੈਂਕ, ਮੋਗਾ ਸਨ ਤੇ ਸਿਖਿਆਰਥੀਆਂ ਨੂੰ ਆਪਣਾ ਕੰਮ ਆਪ ਕਰਣ ਦੀ ਸਲਾਹ ਦਿੱਤੀ ਅਤੇ ਚੀਫ਼ ਟ੍ਰਾਇਨਰ ਕਿਰਨਜੋਤ ਕੌਰ ਨੇ ਸਿਖਿਆਰਥੀਆ ਨੂੰ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਿਖਿਆਰਥੀ ਜਸਵੀਰ ਕੌਰ , ਯਸ਼ਪਰੀਤ ਕੌਰ ਕੁਲਾਰ ਤੇ ਜਸਪ੍ਰੀਤ ਕੌਰ ਆਦਿ ਨੇ ਆਰਸੇਟੀ, ਮੋਗਾ ਵੱਲੋਂ ਦਿੱਤੀ ਗਈ ਡ੍ਰੈਸ ਡਿਜ਼ਾਇਨਿੰਗ ਫ਼ਾਰ ਵੁਮੈਨ ਦੀ ਟ੍ਰੇਨਿੰਗ ਤੇ ਤਸਲੀ ਪ੍ਰਗਟ ਕੀਤੀ ਅਤੇ ਯਕੀਨ ਦੁਆਇਆ ਕਿ ਓਹ ਆਪਣਾ ਬੁਟੀਕ ਬਹੁਤ ਜਲਦੀ ਸ਼ੁਰੂ ਕਰਨਗੇ । ਇਸ ਮੌਕੇ ਪਰਮਿੰਦਰ ਸਿੰਘ ਗਿੱਲ ਡੀ. ਸੀ. ਮੋਗਾ, ਜਸਵੰਤ ਸਿੰਘ ਜੋਨਲ ਮੈਨੇਜਰ ਫ਼ਰੀਦਕੋਟ, ਸਵਰਨਜੀਤ ਸਿੰਘ ਗਿੱਲ ਲੀਡ ਬੈਂਕ, ਡਾਇਰੈਕਟਰ ਗੁਰਵੰਤ ਸਿੰਘ ਕਾਹਲੋਂ, ਸਾਬਕਾ ਡਾਇਰੈਕਟਰ ਰਣਜੀਤ ਸਿੰਘ ਵਾਲੀਆਂ ਤੇ ਕੋਰਸ ਸੰਚਾਲਕ ਸ. ਜਗਦੀਪ ਸਿੰਘ ਨੇ ਸਟੇਜ ਦਾ ਸੰਚਾਲਨ ਬਖੂਬੀ ਨਿਭਾਇਆ ਤੇ ਉਹਨਾਂ ਅੰਤ ਵਿੱਚ ਆਰਸੇਟੀ ਸਟਾਫ਼ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply