ਨਵੀਂ ਦਿੱਲੀ, 22 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਕਾਉਂਟਸ ਵਿਸ਼ੇ ਦੇ ਅਧਿਆਪਕਾਂ ਦੀ ਕਾਰਜਸ਼ਾਲਾ ਕਾਲਕਾ ਜੀ ਸਕੂਲ ਵਿਖੇ ਲਗਾਈ ਗਈ। ਜਿਸ ਵਿਚ 11ਵੀਂ ਅਤੇ 12ਵੀਂ ਜਮਾਤ ਦੇ ਅਕਾਉਂਟਸ ਪੜਾਉਣ ਵਾਲੇ ਅਧਿਆਪਕਾਂ ਨੂੰ ਉਘੇ ਸੀ.ਏ. ਜੀ.ਐਸ ਗਰੈਵਾਲ ਅਤੇ ਅਕਾਉਂਟਸ ਖੇਤਰ ਵਿਚ ਸੀ.ਬੀ.ਐਸ.ਈ. ਦੇ ਸਲੈਬਸ ਅਤੇ ਪੇਪਰ ਡਿਜਾਇਨ ਕਮੇਟੀ ਨਾਲ ਸਰਗਰਮ ਤੌਰ ਤੇ ਜੁੜੇ ਹੋਏ ਆਰ. ਕੇ. ਖੋਸਲਾ ਨੇ ਇਸ ਸਬੰਧ ਵਿੱਚ ਨੁਕਤੇ ਸਾਂਝੇ ਕੀਤੇ। ਸਲੈਬਸ ਵਿਚ ਆਏ ਬਦਲਾਵਾਂ, ਪ੍ਰੀਖਿਆ ਦੇ ਪੱਧਰ ਵਿੱਚ ਬਦਲਾਵ ਅਤੇ ਅਧਿਆਪਕਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਸਤੇ ਉਕਤ ਕਾਰਜਸ਼ਾਲਾ ਲਗਾਉਣ ਦਾ ਸਕੂਲੀ ਸਿਖਿਆ ਕਾਉਂਸਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਦਾਅਵਾ ਕੀਤਾ। ਕਾਲਕਾ ਨੇ ਸਾਫ਼ ਕੀਤਾ ਕਿ ਕਮੇਟੀ ਦਾ ਮੁਖ ਟੀਚਾ ਸਕੂਲਾਂ ਵਿਚ ਸਿਖਿਆ ਦੇ ਪੱਧਰ ਨੂੰ ਉ-ਚਾ ਚੁੱਕਣ ਦਾ ਹੈ ਇਸ ਕਰਕੇ ਸਮੇਂ-ਸਮੇਂ ਤੇ ਸਕੂਲ ਅਧਿਆਪਕਾਂ ਵਾਸਤੇ ਇਹ ਜਾਣਕਾਰੀ ਭਰਪੂਰ ਕਾਰਜਸ਼ਾਲਾਵਾਂ ਲਗਾਈ ਜਾਂਦੀਆਂ ਹਨ ਤਾਂਕਿ ਸਕੂਲਾਂ ਦਾ ਸੀ.ਬੀ.ਐਸ.ਈ. ਪ੍ਰੀਖਿਆਵਾਂ ਦਾ ਨਤੀਜਾ ਜਿੱਥੇ 100 ਫੀਸਦੀ ਹੋ ਸਕੇ ਉ-ਥੇ ਹੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਨੂੰ ਅਗਲੀ ਜਮਾਤਾਂ ਵਿੱਚ ਦਾਖਿਲਾ ਮੈਰਿਟ ਦੇ ਆਧਾਰ ਤੇ ਹੋਵੇ।ਇਸ ਕਾਰਜਸ਼ਾਲਾ ਵਿੱਚ ਅਕਾਉਂਟਸ ਦੇ ਸਲੈਬਸ, ਪ੍ਰੀਖਿਆ, ਪ੍ਰਸ਼ਨ ਪੱਤਰ, ਨੰਬਰਾਂ ਦੀ ਆਮਦ, ਹਟਾਏ ਗਏ ਉਪ ਵਿਸ਼ੇ, ਸੀ.ਬੀ.ਐਸ.ਈ. ਦੇ ਆਧਾਰ ਤੇ ਵਿਸ਼ੇ ਦੇ ਮੁਖ ਮੁੱਦੇ ਅਤੇ ਵੱਖ-ਵੱਖ ਕਾਨੂੰਨਾਂ ਵਿਚ ਹੋਇਆਂ ਸੋਧਾ ਬਾਰੇ ਵਿਸਤਾਰ ਨਾਲ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ। ਕਾਰਜਸ਼ਾਲਾ ਦੀ ਸਮਾਪਤੀ ਤੇ ਦਿੱਲੀ ਕਮੇਟੀ ਦੇ ਸਿਖਿਆ ਵਿਭਾਗ ਨਾਲ ਪ੍ਰੋਜੈਕਟ ਅਤੇ ਕਾਰਜਸ਼ਾਲਾ ਕਰਾਉਣ ਦਾ ਕਾਰਜ ਦੇਖਣ ਵਾਸਤੇ ਵਿਸ਼ੇਸ਼ ਤੌਰ ਤੇ ਜੁੜੇ ਡੀਨ ਮਨਿੰਦਰ ਕੌਰ ਵੱਲੋਂ ਕਾਰਜਸ਼ਾਲਾ ਨੂੰ ਕਾਮਯਾਬ ਬਣਾਉਣ ਵਾਸਤੇ ਧੰਨਵਾਦ ਕੀਤਾ ਗਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media