
ਅੰਮ੍ਰਿਤਸਰ, 22 ਦਸੰਬਰ (ਜਗਦੀਪ ਸਿੰਘ ਸੱਗੂ)- ਈਸਾਈ ਧਰਮ ਦੀਆਂ ਦੋਵੇਂ ਧਿਰਾਂ ਦੇ ਮੁਖੀਆਂ ਵੱਲੋਂ 2016 ਲਈ ਵਾਤਾਵਰਨ ਪੱਖੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਦਿਲਬੀਰ ਫਾਊਂਡੇਸ਼ਨ ਅਤੇ ਵਰਲਡ ਵਾਈਡ ਫੰਡ ਫਾਰ ਨੇਚਰ ਪੰਜਾਬ ਵਲੋਂ ਕਰਵਾਈ ਗਈ ਮਹੱਤਵਪੂਰਨ ਮੀਟਿੰਗ ਦੇ ਵਿੱਚ ਵਿੱਚ ਮੋਸਟ ਰੈਵਰਨਡ ਪੀ.ਕੇ ਸਾਮੰਤਰਾਏ ਜੋ ਕਿ ਚਰਚ ਆਫ ਨਾਰਥ ਇੰਡੀਆ ਦੇ ਮੁਖੀ ਹਨ ਅਤੇ ਡੀਉਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਵੀ ਹਨ, ਨੇ ਉਤਰੀ ਭਾਰਤ ਦੀਆਂ ਸਾਰੀਆਂ ਚਰਚਾਂ ਦੀ ਨੁਮਾਇੰਦਗੀ ਕੀਤੀ। ਇਸ ਮੀਟਿੰਗ ਨੂੰ ਮੋਸਟ ਰੈਵਰਨਡ ਬਿਸ਼ਪ ਫਰੈਂਕੋ ਮੁਲੱਕਲ ਜੋ ਕਿ ਰੋਮਨ ਕੈਥੋਲਿਕ ਚਰਚਾਂ ਦੇ ਇਸ ਇਲਾਕੇ ਦੇ ਮੁਖੀ ਹਨ ਦੀ ਨੁਮਾਇੰਦਗੀ ਰੇਵਰੈਨਡ ਫਾਦਰ ਜੋਨ੍ਹ ਏਡੀਅਨ ਨੇ ਕੀਤੀ।ਇਸ ਮੀਟਿੰਗ ਵਿੱਚ ਲਿਆ ਗਿਆ ਗਰੀਨ ਕ੍ਰਿਸਮਿਸ ਮਨਾਉਣ ਦਾ ਸੁਨੇਹਾ ਉੱਤਰੀ ਭਾਰਤ ਦੀਆਂ ਸਾਰੀਆਂ ਚਰਚਾਂ ਅਤੇ ਹੋਰ ਵੀ ਥਾਵਾਂ ਤੇ ਪੁੱਜੇਗਾ।
ਮੋਸਟ ਰੈਵਰਨਡ ਬਿਸ਼ਪ ਸਾਮੰਤਰਾਏ ਨੇ ਆਪਣੇ ਅਧੀਨ ਆਉਂਦੀਆਂ 27 ਡੀਉਸਿਸ ਅਤੇ ਉਹਨਾਂ ਦੇ ਅਧੀਨ ਆਉਂਦੀਆਂ ਸਾਰੀਆਂ ਚਰਚਾਂ ਨੂੰ ਗਰੀਨ ਕ੍ਰਿਸਮਿਸ ਮਨਾਉਣ ਦਾ ਨਿਰਦੇਸ਼ ਦਿੱਤਾ ਹੈ।ਜਿਨ੍ਹਾਂ ਵਿੱਚ ਉਹਨਾਂ ਕਿਹਾ ਕਿ ਉਹ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ, ਪਾਣੀ ਅਤੇ ਊਰਜਾ ਬਚਾਉਣਗੇ ਅਤੇ ਸੁਚੱਜੀ ਜੀਵਨ ਜਾਚ ਅਪਣਾ ਕੇ ਕੁਦਰਤ ਦੇ ਭਲੇ ਬਾਰੇ ਸੋਚਣਗੇ।ਉਹਨਾਂ ਗਿਰਜਾਂ ਘਰਾਂ, ਸਕੂਲ਼ਾਂ, ਕਾਲਜਾਂ ਅਤੇ ਕਬਰਿਸਤਾਨਾਂ ਨੂੰ ਜਨਵਰੀ ਅਤੇ ਜੁਲਾਈ ਦੇ ਮਹੀਨੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਕਿਹਾ ਹੈ। ਇਸ ਮਿਸ਼ਨ ਦੇ ਅਧੀਨ ਚਲ ਰਹੇ ਸਕੂਲਾਂ, ਕਾਲਜਾਂ ਵਿੱਚ ਵਾਤਾਵਰਨ ਸੰਬੰਧੀ ਪ੍ਰੈਕਟੀਕਲ ਨੇਚਰ ਵਰਕਸ਼ਾਪਾਂ ਰਾਹੀਂ ਸਿਖਿਆ ਦਿੱਤੀ ਜਾਵੇਗੀ। ਉਹਨਾਂ ਵਰਲਡ ਵਾਈਡ ਫੰਡ ਫਾਰ ਨੇਚਰ ਅਤੇ ਦਿਲਬੀਰ ਫਾਊਂਡੇਸ਼ਨ ਨੁੰ ਕੁਦਰਤੀ ਕਾਰਜਾਂ ਦੀ ਵਿਧੀ ਦਰਸਾਉਣ ਲਈ ਬੇਨਤੀ ਕੀਤੀ। ਇਸ ਮੁਹਿੰਮ ਅਧੀਨ ਪੱਤਲਾਂ ਦੀ ਵਰਤੋਂ, ਕਾਗਜਾਂ ਦੀ ਮੁੜਵਰਤੋਂ ਅਤੇ ਰੁੱਖਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਉਹਨਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਈਸਾਈ ਧਰਮ ਦੀ ਡੀਉਸਿਸ ਵਾਤਾਵਰਨ ਪ੍ਰਤੀ ਮੁੱਢਲੇ ਕਦਮ ਚੁੱਕੇਗੀ ਅਤੇ ਇੱਕ ਗਰੀਨ ਡੀਉਸਿਸ ਅਖਵਾਏਗੀ।
ਰੈਵਰੈਨਡ ਫਾਦਰ ਜੋਨ੍ਹ ਏਡੀਅਨ ਨੇ ਰੋਮਨ ਕੈਥੋੋਲਿਕ ਈਸਾਈਆਂ ਵੱਲੋਂ ਵੀ ਭਰੋਸਾ ਦਿਵਾਇਆ।ਉਹਨਾਂ ਅੱਖਿਆ ਕਿ ਰੋਮਨ ਕੈਥੋਲਿਕ ਅਧੀਨ 120 ਗਿਰਜਾ ਘਰ ਅਤੇ ਅਨੇਕ ਵਿਦਿਅਕ ਅਦਾਰੇ ਇਕ ਗਰੀਨ ਏਜੰਡਾ ਅਪਨਾਉਣਗੇ। ਉਹਨਾਂ ਪੋਪ ਫਰਾਂਸਿਸ ਤੋਂ ਸਿੱਖਿਆ ਲੈਂੋਦਿਆਂ ਅਖਿਆ ਕਿ ਅਸੀਂ ਸਭ ਧਰਤੀ ਦੇ ਰਾਖੇ ਹਾਂ। ਮਨੁੱਖਤਾ ਨੂੰ ਬਚਾਉਣਾ ਅਤੇ ਕੁਦਰਤ ਦਾ ਸਨਮਾਨ ਕਰਨਾ ਸਾਡੀ ਜਿੰਮੇਵਾਰੀ ਹੈ। ਉਹਨਾਂ ਇਹ ਵੀ ਆਖਿਆ ਕਿ ਧਰਤੀ ਸਾਡੀ ਮਾਂ ਹੈ ਅਤੇ ਇਸ ਦੀ ਬੇਢੰਗੀ ਵਰਤੋਂ ਤੇ ਬਲਾਤਕਾਰ ਨਹੀਂ ਹੋਣ ਦਿੱਤਾ ਜਾਵੇਗਾ।ਉਹਨਾਂ ਅਖਿਆ ਕਿ ਅੱਜ ਦੀ ਇਹ ਅਵਾਜ ਭਵਿੱਖ ਦੇ ਬਚਾਉ ਲਈ ਇੱਕ ਉਮੀਦ ਬਣੀ ਹੈ।
ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਅਤੇ ਚੇਅਰਪਰਸਨ ਵਰਲਡ ਵਾਈਡ ਫੰਡ ਫਾਰ ਨੇਚਰ ਪੰਜਾਬ ਨੇ ਅਖਿਆ ਕਿ ਈਸਾਈ ਧਰਮ ਦੇ ਮੁਖੀਆਂ ਦੇ ਅਸੀਂ ਰਿਣੀ ਹਨ।ਉਨਾਂ ਆਖਿਆ ਕਿ ਸਾਰਾ ਈਸਾਈ ਜਗਤ ਇੱਕਜੁਟ ਹੋ ਕੇ ਕੁਦਰਤ ਨੂੰ ਬਚਾਉਣ ਲਈ ਲੱਖਾਂ ਯੋਧੇ ਤਿਆਰ ਕਰੇਗਾ। ਇਸ ਪ੍ਰੋਗਰਾਮ ਦਾ ਆਗਾਜ਼ ਉਤਰੀ, ਪੱਛਮੀ ਅਤੇ ਪੂਰਬੀ ਭਾਰਤ ਵਿੱਚ ਗਰੀਨ ਕ੍ਰਿਸਮਿਸ ਤੋਂ ਹੋਵੇਗਾ। 2016 ਦੇ ਸਾਲ ਵਿੱਚ ਇਸ ਕਾਰਜ ਦੇ ਤਹਿਤ ਰਾਸਾਇਣਕ ਪਦਾਰਥਾਂ ਰਹਿਤ ਭੋਜਨ, ਪਾਣੀ ਤੇ ਊਰਜਾ ਬਚਾਊ, ਪਲਾਸਟਿਕ ਦੀ ਵਰਤੋਂ ਤੇ ਪਾਬੰਦੀ, ਹਰਿਆ ਭਰਿਆ ਅਤੇ ਸਵੱਛ ਵਾਤਾਵਰਨ ਲਈ ਪ੍ਰੋਗਰਾਮ ਚਲਾਏ ਜਾਣਗੇ।ਉਹਨਾਂ ਕਿਹਾ ਕਿ ਸੁਨਿਹਰੀ ਭਵਿੱਖ ਲਈ ਈਸਾਈ ਕੌਮ ਦੇ ਸਾਥ ਲਈ ਉਹ ਧੰਨਵਾਦੀ ਹਨ।
Punjab Post Daily Online Newspaper & Print Media