Friday, July 5, 2024

ਪੰਜਾਬ ਪੁਲੀਸ ਦੇ ਰਿਟਾਇਰਡ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਬਜੁੱਰਗ ਦਿਵਸ ਦਾ ਆਯੋਜਨ

PPN2212201521

ਪਠਾਨਕੋਟ, 21 ਦਸੰਬਰ (ਪ.ਪ) – ਸਥਾਨਿਕ ਐਸ.ਐਸ.ਪੀ. ਦੇ ਦਫ਼ਤਰ ਕੰਪਲੈਕਸ ਵਿਖੇ ਪੰਜਾਬ ਪੁਲੀਸ ਦੇ ਰਿਟਾਇਰਡ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪੁਲੀਸ ਬਜੁਰਗ ਦਿਵਸ ਦਾ ਆਯੋਜਨ ਸ਼੍ਰੀ ਆਰ.ਕੇ. ਬਖਸ਼ੀ ਐਸ.ਐਸ.ਪੀ. ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਜਗਜੀਤ ਸਿੰਘ ਸਰੋਆ ਐਸ.ਪੀ. ਹੈਡਕੁਆਟਰ, ਰਣਜੀਤ ਸਿੰਘ ਡੀ.ਐਸ.ਪੀ. ਧਾਰਕਲਾਂ, ਜਗਜੀਤ ਸਿੰਘ ਡੀ.ਐਸ.ਪੀ.(ਇੰਨਵੈਸਟੀਗੇਸ਼ਨ), ਮਨੋਜ ਕੁਮਾਰ ਡੀ.ਐਸ.ਪੀ.(ਸਿਟੀ), ਅਸ਼ਵਨੀ ਕੁਮਾਰ ਡੀ.ਐਸ.ਸੀ.(ਹੈਡਕੁਆਟਰ) ਅਤੇ ਪੁਲੀਸ ਦੇ ਰਿਟਾਇਰਡ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਸ਼੍ਰੀ ਆਰ.ਕੇ. ਬਖਸ਼ੀ ਐਸ.ਐਸ.ਪੀ. ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੁਲੀਸ ਵਿਭਾਗ ਦੇ ਰਿਟਾਇਰਡ ਅਧਿਕਾਰੀ ਤੇ ਕਰਮਚਾਰੀਆਂ ਲਈ ਅੱਜ ਦਾ ਦਿਨ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਕੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਲੋਕਾਂ ਦੀ ਸੇਵਾਦਾਰ ਹੈ ਅਤੇ ਸਾਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਹਰ ਵਿਅਕਤੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕਾਨੂੰਨ ਆਮ ਵਿਅਕਤੀ ‘ਤੇ ਲਾਗੂ ਹੁੰਦਾ ਹੈ, ਉਹ ਸਾਡੇ ‘ਤੇ ਵੀ ਲਾਗੂ ਹੁੰਦਾ ਹੈ। ਇਸ ਲਈ ਸਾਨੂੰ ਕਾਨੂੰਨ ਵਿੱਚ ਰਹਿ ਕੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਸੁਣਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਰਿਟਾਇਰਡ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ‘ਤੇ ਵਿਭਾਗ ਦੇ ਰਿਟਾਇਰੀ ਵਿਅਕਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਸ਼੍ਰੀ ਬਖਸ਼ੀ ਨੇ ਇਸ ਮੌਕੇ ‘ਤੇ ਜ਼ਿਲ੍ਹਾ ਪਠਾਨਕੋਟ ਦੇ ਪੰਜ ਬਜੁਰਗ ਰਿਟਾਇਰੀ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਸਰਵਸ਼੍ਰੀ ਰਾਮ ਪ੍ਰਕਾਸ਼, ਖਜਾਨ ਸਿੰਘ, ਗੁਰਦਿਆਲ ਚੰਦ, ਰਸਾਲ ਚੰਦ ਅਤੇ ਗੁਰਦਿਆਲ ਸਿੰਘ ਧੋਬੜਾ ਨੂੰ ਸ਼ਾਲ (ਲੋਈਆਂ) ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਪੁਲੀਸ ਵਿਭਾਗ ਦੀ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਦਿਆਨ ਸਿੰਘ ਸੈਣੀ ਅਤੇ ਸੈਕਟਰੀ ਭਗਵਾਨ ਦਾਸ ਨੇ ਪੈਨਸ਼ਨਰ ਦੀਆਂ ਮੁਸ਼ਕਲਾਂ ਬਾਰੇ ਐਸ.ਐਸ.ਪੀ. ਪਠਾਨਕੋਟ ਨੂੰ ਜਾਣੂ ਕਰਵਾਇਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply