Tuesday, June 30, 2026

ਸਵਿਫਟ ਕਾਰ ਪਲਟੀ- ਸੰਤੁਲਣ ਵਿਗੜਣ ਕਾਰਨ ਵਾਪਰਿਆ ਹਾਦਸਾ

PPN2312201501ਬਟਾਲਾ, 23 ਦਸੰਬਰ (ਨਰਿੰਦਰ ਸਿੰਘ ਬਰਨਾਲ)- ਤੇਜ਼ ਰਫਤਾਰ ਸਵਿਫਟ ਕਾਰ ਅਲੀਵਾਲ ਦੇ ਨਜਦੀਕ ਪਿੰਡ ਕਾਦੀਆਂ ਵਿਖੇ ਹਾਦਸਾ ਗ੍ਰਸਤ ਹੋ ਗਈ। ਸਵਿਫਟ ਕਾਰ ਵਿੱਚ ਸਵਾਰ ਗੁਰਿੰਦਰ ਪਾਲ ਸਿੰਘ ਤੇ ਵਿਜੈ ਕੁਮਾਰ ਹਾਦਸੇ ਵਿੱਚ ਕੋਈ ਸੱਟ ਵਗੈਰਾ ਨਹੀਂ ਲੱਗੀ , ਦੋਨੋ ਦੋਸਤ ਸਹੀ ਸਲਾਮਤ ਹਨ। ਜਿਕਰਯੋਗ ਹੈ ਕਿ ਸਵਿਫਟ ਕਾਰ ਨੰਬਰ ਪੀ ਬੀ 02 ਸੀ ਡੀ 4724 ਫਤਿਹਗੜ੍ਹ ਚੂੜੀਆਂ ਤੋ ਬਟਾਲਾ ਨੂੰ ਆ ਰਹੀ ਸੀ। ਕਾਦੀਆਂ ਪਿੰਡ ਲਾਗੇ ਕਾਰ ਦੀ ਸਪੀਡ ‘ਤੇ ਕਾਬੂ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਸੜਕ ਦੇ ਲਾਗੇ ਛੱਪੜ ਵਿਚ ਕਾਰ ਦੀ ਪਲਟੀ ਵੱਜ ਗਈ। ਨਜਦੀਕ ਰਾਹਗੀਰਾਂ ਵੱਲੋ ਚਾਲਕਾਂ ਨੂੰ ਕਾਰ ਵਿਚੋ ਸਹੀ ਸਲਾਮਤ ਕੱਢ ਲਿਆ ਗਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply