Friday, March 20, 2026

8 ਸੂਬਿਆਂ ਦੀ ਟੀਮਾਂ ਵਿੱਚ ਦਸ਼ਮੇਸ਼ ਸਕੂਲ ਦੀ ਨਾਟਕ ਟੀਮ ਨੇ ਮਾਰੀਆਂ ਮੱਲਾਂ

PPN2512201502

ਬਠਿੰਡਾ, 25 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਨਾਟਕ ਟੀਮ ਨੇ ਪਹਿਲਾ ਵਾਲੀਆਂ ਪ੍ਰਾਪਤੀਆਂ ਤੋਂ ਅੱਗੇ ਵੱਧਦਿਆਂ ਇਸ ਖੇਤਰ ਵਿੱਚ ਨਵਾਂ ਇਤਿਹਾਸ ਰਚਿਆ ਹੈ। ਇਸ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੇਖਕ ਤੇ ਨਿਰਦੇਸ਼ਕ ਬਲਰਾਜ ਸਾਗਰ ਦੀ ਅਗਵਾਈ ਵਿੱਚ ਤਿਅਰ ਕੀਤੇ ਨਾਟਕ ‘ਦੀ ਸਾਇੰਸਟਿਸ’ ਨੇ ਉਤਰੀ ਭਾਰਤ ਦੇ ਹੋਏ ਅੱਠ ਰਾਜਾਂ ਦੇ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਸਕੂਲ ਵੱਲੋਂ ਨਾਟਕ ਵਿੱਚ ਵਧੀਆ ਅਦਾਕਾਰੀ ਕਰਨ ਵਾਲੇ ਸ਼ਗਨਦੀਪ ਤੇ ਟੀਮ ਨੂੰ ਵੀ ਸਨਮਾਨਿਤ ਕੀਤਾ। ਸਕੂਲ ਦੇ ਪ੍ਰਿਸ਼ੀਪਲ ਤੇ ਰੰਗਮੰਚ ਪ੍ਰੇਮੀ ਡਾ. ਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਨਾਟਕ ਨੇ ਪਹਿਲਾ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਆ ਬੋਰਡ ਦੁਆਰਾ ਕਰਵਾਏ ਜਾਦੇ ਨਾਟਕ ਮੁਕਾਬਲਿਆਂ ਵਿੱਚ ਇਸ ਨਾਟਕ ਨੇ ਪਹਿਲਾ 6 ਜਿਲ੍ਹਿਆਂ ਦੇ ਖੇਤਰੀ ਪੱਧਰ ਮੁਕਾਬਲੇ ਵਿੱਚੋਂ ਪਹਿਲਾ ਤੇ ਫਿਰ ਮੁਹਾਲੀ ਵਿਖੇ ਰਾਜ ਪੱਧਰੀ ਮੁਕਾਬਿਲਆਂ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਉਹਨਾਂ ਨੇ ਬੱਚਿਆਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕਰਦਿਆ ਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਵਿਗਿਆਨਕ ਪ੍ਰਚਾਰ ਲਈ ਇਸ ਨਾਟਕ ਦੀਆਂ ਪੇਸ਼ਕਾਰੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਤੇ ਪਿੰਡ ਵਿੱਚ ਕੀਤੀਆਂ ਜਾਣਗੀਆਂ। ਇਸ ਮੌਕੇ ਨਾਟਕ ਦੇ ਮੁੱਖ ਪਾਤਰ ਤੇ ਉਤਰੀ ਭਾਰਤ ਵਿੱਚੋਂ ਵਧੀਆ ਅਦਾਕਾਰ ਦਾ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸ਼ਗਨਦੀਪ ਸਿੰਘ ਨੂੰ ਨਗਦ ਇਨਾਮ ਤੇ ਸ਼ੀਲਡ ਦੇ ਕੇ ਉਚੇਚੇ ਤੌਰ ‘ਤੇ ਸਨਮਾਨਤ ਵੀ ਕੀਤਾ ਗਿਆ। ਪ੍ਰਿੰਸ਼ੀਪਲ ਡਾ. ਰਵਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਨਾਟਕ ਦੀ ਅਗਲੀ ਪੇਸ਼ਕਾਰੀ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਮੁੰਬਈ ਵਿਖੇ ਹੋ ਰਹੀ ਹੈ। ਸਨਮਾਨਤ ਸਮਾਗਮ ਦੌਰਾਨ ਨਾਟਕ ਦੇ ਸਹਿਯੋਗ ਜਗਦੇਵ ਸਿੰਘ, ਉਪ-ਪ੍ਰਿਸੀਪਲ ਮੈਡਮ ਰੇਨੂੰ ਉੱਪਲ, ਮਾਸਟਰ ਅਮਨਦੀਪ ਸਿੱਧੂ ਤੇ ਮੈਡਮ ਕਮਲ ਮਹਿਤਾ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply