Saturday, March 21, 2026

ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ”

PPN2512201510

ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰ ਪਾਲ ਸਿੰਘ)- ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ।ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਡੀ.ਆਈ. ਜੀ ਬਾਰਡਰ ਰੇਜ ਅੰਮ੍ਰਿਤਸਰ, ਸ. ਸਤਿੰਦਰਬੀਰ ਸਿੰਘ ਡੀ.ਈ.ਓ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਅਕਸਾਈਜ ਐਡ ਟੈਕਸੇਸ਼ਨ ਅਫਸਰ ਸ. ਹਰਭਜਨ ਸਿੰਘ ਈ.ਟੀ.ਓ ਨੇ ਜੋਤੀ ਜਲਾਈ। ਭਾਰਤੀ ਸਭਿਆਚਾਰ ਨੂੰ ਦਰਸਾਉਦਾ ਪੋ੍ਰਗਰਾਮ “ਪ੍ਰਿਜਮੈਟਿਕ ਇੰਡੀਆ” ਵਿਸ਼ੇ ‘ਤੇ ਕਰਵਾਇਆ ਗਿਆ ।ਇਹ ਸਮਾਗਮ ਉਸ ਸਮੇਂ ਇੱਕ ਮੇਲੇ ਦੇ ਰੂਪ ਵਿੱਚ ਬਦਲ ਗਿਆ, ਜਦੋ ਬੱਚਿਆਂ ਨੇ ਸਕਿਟ ਰਾਹੀ ਨਸ਼ਿਆਂ ਦੇ ਵਿੱਰੁਧ ਹੋਕਾ ਦਿੱਤਾ ਤੇ ਕੋਰੀਓਗ੍ਰਾਫੀ ਰਾਹੀ ਭਰੂਣ ਹੱਤਿਆ ਵਿਰੁੱਧ ਆਵਾਜ ਬੁਲੰਦ ਕੀਤੀ।ਸਕੂਲ ਦੇ ਟੀਚਰਾਂ ਨੇ ਬਾਲ ਮਜਦੂਰੀ ਬਾਰੇ ਇਕ ਬਹੁਤ ਹੀ ਖੂਬਸੂਰਤ ਸਕਿੱਟ ਪੇਸ਼ ਕਰਕੇ ਆਏ ਹੋਏ ਪਤਵੰਤੇ ਸੱਜਣਾਂ ਦਾ ਮਨ ਮੋਹ ਲਿਆ ।
ਵੱਖ ਵੱਖ ਸੂਬਿਆਂ ਦੀਆਂ ਝਲਕੀਆਂ ਨੇ ਭਾਰਤ ਦੇ ਖੂਬਸੂਰਤ ਇਤਿਹਾਸ ਨੂੰ ਦਿਖਾਇਆ। ਡਾਂਸ, ਭੰਗੜਾ, ਗਿੱਧਾ, ਮਿਊਜ਼ੀਕਲ ਸਕੇਟਿੰਗ ਅਤੇ ਮਿਊਜ਼ੀਕਲ ਕਰਾਟੇ ਦੀਆਂ ਆਈਟਮ ਨੇ ਆਏ ਹੋਏ ਮਾਪਿਆਂ ਤੇ ਪਤਵੰਤੇ ਸੱਜਣਾ ਦਾ ਮੰਨ ਮੋਹ ਲਿਆ। ਡੀ.ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੱਚਿਆਂ ਨੂੰ ਵਿਦੇਸ਼ ਵਿੱਚ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਚੰਗੇ ਕੰਮ ਕਰਨ ਤੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਆ। ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਨੁੂੰ ਭਾਰਤ ਦੀ ਵਿੱਦਿਆ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਵਲੋਂ ਪ੍ਰਸੰਸਾ ਪੱਤਰ ਭੇਜਣ ਤੇ ਵਧਾਈ ਦਿੱਤੀ। ਡੀ.ਈ.ਓ. ਸਤਿੰਦਰਬੀਰ ਸਿੰਘ ਨੇ ਸਕੁਲ਼ ਦੀਆ ਪ੍ਰਾਪਤੀਆਂ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ ਤੇ ਸ. ਹਰਭਜਨ ਸਿੰਘ ਨੇ ਵਿੱਦਿਆ ਨੂੰ ਸੇਵਾ ਦੇ ਰੂਪ ਵਿੱਚ ਦੇਣ ਲਈ ਸਕੂਲ ਦੇ ਪ੍ਰਿੰਸੀਪਲ ਦੀ ਪ੍ਰਸ਼ੰਸਾ ਕਰਦਿਆ ਬੱਚਿਆਂ ਨੂੰ ਜੋਰਦਾਰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਸਮਾਰੋਹ ਵਿੱਚ ਇਲਾਕੇ ਦੀਆਂ ਸਰਮੌਰ ਹਸਤੀਆ ਨੇ ਭਾਗ ਲਿਆ ਸ. ਬਲਦੇਵ ਸਿੰਘ ਗਾਂਧੀ ਸੀਨੀਅਰ ਅਕਾਲੀ ਲੀਡਰ, ਹਰਚਰਨ ਸਿੰਘ ਬਰਾੜ ਕੌਸਲਰ, ਅਵਤਾਰ ਸਿੰਘ ਕਾਲਾ ਕੌਸਲਰ, ਭੁਪਿੰਦਰ ਸਿੰਘ ਹੈਪੀ ਕੌਸਲਰ, ਅਸ਼ੋਕ ਕੁਮਾਰ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਹਰਜਿੰਦਰਪਾਲ ਕੌਰ, ਸ. ਪਿੰਦਰਜੀਤ ਸਿੰਘ ਸਰਲੀ, ਦਰਸ਼ਨ ਸਿੰਘ ਚਾਚਾ, ਰਣਜੀਤ ਸਿੰਘ ਰਾਣਾ, ਮਨਿੰਦਰ ਸਿੰਘ ਦਾਖਲਾ, ਅਵਤਾਰ ਸਿੰਘ ਦਾਖਲਾ, ਹਰਵਿੰਦਰ ਸਿੰਘ ਲਾਡੀ, ਜਸਵਿੰਦਰ ਹਾਂਡਾ, ਕਸ਼ਮੀਰ ਸਿੰਘ ਹਾਂਡਾ, ਬਲਵਿੰਦਰ ਸਿੰਘ ਭੋਲਾ, ਲਖਵਿੰਦਰ ਸਿੰਘ ਸਾਹਿਬ, ਮੇਜਰ ਪਿਸ਼ੌਰਾ ਸਿੰਘ ਹੁੰਦਲ, ਸ਼੍ਰੀਮਤੀ ਅਮਰਜੀਤ ਕੌਰ, ਇੰਜੀਨਿਅਰ ਤਨਵੀਰ ਕੌਰ, ਮੋਨਿਕਾ ਚੰਦੀ, ਅਸ਼ਵਨੀ ਕੁਮਾਰ, ਜਸਪਾਲ ਮਸੀਹ ਪ੍ਰਧਾਨ ਕ੍ਰਿਸਚੀਅਨ ਮੋਰਚਾ, ਸਿਕੰਦਰ ਸਿੰਘ ਚੌਧਰੀ, ਡਾ. ਨਿਰਮਲ ਸਿੰਘ, ਐਡਵੋਕੇਟ ਅਮਰੀਕ ਸਿੰਘ ਮਲਹੋਤਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਸਟੇਜ਼ ਦੀ ਕਾਰਵਾਈ +2 ਦੇ ਵਿਦਿਆਰਥੀਆਂ ਨਵਜੋਤ ਕੌਰ, ਦੀਕਸ਼ਾ ਦਰਪਨ, ਸਿਮਰਨ ਸਿੰਘ ਤੇ ਕਰਨਬੀਰ ਸਿੰਘ ਨੇ ਵਾਖੂਬ ਨਿਭਾਈ । ਸਕੂਲ ਦੀਆ ਕੋਆਰਡੀਨੇਟਰ ਵਿਰਤੀ ਦੁਗਾ, ਸ਼ਿਲਪਾ ਸ਼ਰਮਾ , ਤਮੰਨਾ ਤੇ ਸੁਰਿੰਦਰ ਕੌਰ ਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਡਾਇਰੈਕਟਰ.ਸ.ਮੰਗਲ ਸਿੰਘ ਕਿਸ਼ਨਪੁਰੀ ਨਾਲ ਆਏ ਪਤਵੰਤੇ ਸੱਜਣਾ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਨੈਸ਼ਨੇਲ ਪਲੇਅਰ ਹਰਕੀਰਤ ਕੌਰ ਨੂੰ ਬੈਸਟ ਐਥਲੀਟ ਤੇ ਹਰਨੂਰ ਕੌਰ ਨੂੰ ਆਲਰਾਂਊਨਡਰ ਅਵਾਰਡ ਅਤੇ ਸਿਮਰਦੀਪ ਕੌਰ ਨੂੰ ਬੈਸਟ ਡਾਂਸਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply