ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਆਰ.ਬੀ ਡੀ.ਏ.ਵੀ ਸੀਨੀ. ਸਕੈਂਡਰੀ ਪਬਲਿਕ ਸਕੂਲ ਦੀ ਪਰਸਰਾਮ ਨਗਰ ਬ੍ਰਾਂਚ ਦਾ ‘ਸਾਲਾਨਾ ਸਭਿਆਚਾਰਕ ਪ੍ਰੋਗਰਾਮ ਅਤੇ ਇਨਾਮ ਵੰਡ ਸਮਾਰੋਹਕਰਵਾਉਣ ਮੌਕੇ ਸੰਸਦੀ ਸਕੱਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਅਤੇ ਸੰਜੀਵ ਅਰੋੜਾ ਪ੍ਰਿੰ. ਡੀ.ਏ.ਵੀ.ਕਾਲਜ ਅਬੋਹਰ ਅਤੇ ਸੰਜੀਵ ਸ਼ਰਮਾ ਪ੍ਰਿੰ.ਡੀ.ਏ.ਵੀ.ਕਾਲਜ ਬਠਿੰਡਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਇਨ੍ਹਾਂ ਤੋਂ ਇਲਾਵਾ ਵੱਖ-2 ਡੀ.ਏ.ਵੀ.ਸਕੂਲਾਂ ਦੇ ਪ੍ਰਿੰਸੀਪਲ, ਐਲ਼.ਐਮ.ਸੀ ਮੈਬਰ, ਬੱਚਿਆਂ ਦੇ ਮਾਪੇ ਅਤੇ ਸ਼ਹਿਰ ਦੇ ਪਤਵੰਤਿਆਂ ਸੱਜਣਾਂ ਨੇ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲਾਏ। ਪ੍ਰੋਗਰਾਮ ਦੀ ਸ਼ੁਰੂਆਤ ਜੀ ਆਇਆ ਨੂੰ ਗੀਤ ਨੇ ਸਾਰੇ ਸਰੋਤਿਆਂ ਨੂੰ ਕੀਲ ਲਿਆ।ਪ੍ਰਿੰਸੀਪਲ ਮੈਡਮ ਡਾ. ਸਤਵੰਤ ਭੁੱਲਰ ਨੇ ਆਏ ਹੋਏ ਪਤਵੰਤਿਆਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ ਨਾਲ ਹੀ ਬੱਚਿਆਂ ਦੇ ਬਹੁਪੱਖੀ ਵਿਕਾਸ ਬਾਰੇ ਅਪਣੀ ਵਚਨਬੱਧਤਾ ਦੁਹਰਾਉਦਿਆਂ ਕਿਹਾ ਕਿ ਮੇਰਾ ਟੀਚਾ ਹਮੇਸ਼ਾ ਬੱਚਿਆਂ ਅੰਦਰਲੀਆਂ ਸੰਭਾਵਨਾਵਾਂ ਨੂੰ ਖੋਜਣਾ ਅਤੇ ਬੱਚਿਆਂ ਦੀਆਂ ਰੁਚੀਆਂ ਅਨੁਕੂਲ ਜਿੰਦਗੀ ਵਿੱਚ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀ ਵਿਦਿਆਕ ਉੱਨਤੀ ਦੇ ਨਾਲ-2 ਸਖਸ਼ੀ ਗੁਣਾਂ ਦਾ ਵਿਕਾਸ ਕਰਨਾ ਹੈ। ਅੱਜ ਦੇ ਸਮੇਂ ਵਿੱਚ ਸਹਿਨਸ਼ੀਲ਼ਤਾ ਦੀ ਬੇਹੱਦ ਲੋੜ ਹੈ ਭਾਵੇਂ ਉਹ ਸਮਾਜਿਕ,ਧਾਰਮਿਕ ਅਤੇ ਮਾਨਸਿਕ ਕਿਸੇ ਵੀ ਖੇਤਰ ਵਿੱਚ ਹੋਵੇ ਬੱਚਿਆਂ ਵਿੱਚ ਇਸ ਗੁਣ ਨੂੰ ਪ੍ਰਫੁੱਲਤ ਕਰਨਾ ਮੇਰੀ ਹਮੇਸ਼ਾਂ ਪਹਿਲੀਆਂ ਕੋਸ਼ਿਸ਼ਾਂ ਵਿੱਚ ਰਹਿੰਦਾ ਹੈ।ਬੱਚਿਆਂ ਨੂੰ ਸਮਾਜਿਕ ਪ੍ਰਦੂਸ਼ਨ ਤੋਂ ਬਚਾ ਕੇ ਰੱਖਣ ਲਈ ਸਾਨੂੰ ਵਿਸ਼ੇਸ਼ ਉਪਰਾਲਿਆਂ ਦੀ ਜਰੂਰਤ ਹੈ ਇਸ ਲਈ ਜਨਮ ਦਾਤੇ ਮਾਪੇ ਅਤੇ ਅਧਿਆਪਕ ਮਾਪਿਆਂ ਨੂੰ ਰਲਮਿਲ ਕੇ ਕੰਮ ਕਰਨ ਦੀ ਜਰੂਰਤ ਹੈ ਤਾਂ ਜੋ ਪਰਿਵਾਰਕ ਸਾਂਝ ਬਣੀ ਰਹੇ। ਬੱਚੇ ਅਪਣੇ ਸੰਸਕਾਰਾਂ ਨਾਲ ਜੁੜੇ ਰਹਿਣ ਮਾਪੇ ਅਤੇ ਅਧਿਆਪਕਾਂ ਦੀ ਗੱਲ ਸਹਿਨਸ਼ੀਲਤਾ ਨਾਲ ਸੁਣ ਅਤੇ ਮੰਨ ਸਕਣ। ਨੰਨੇ -ਮੁੰਨੇ ਬੱਚਿਆਂ ਦੁਆਰਾ ਗਾਇਆ ਸ਼ਬਦ ‘ਗੁਰ ਕਾ ਦਰਸ਼ਨ ਦੇਖ-2 ਜੀਵਾਂ’ ਨੇ ਸਾਰਾ ਮਾਹੌਲ ਰੱਬੀ ਰੰਗ ਵਿੱਚ ਰੰਗ ਦਿੱਤਾ।ਹਿੰਦੀ ਅਤੇ ਅੰਗਰੇਜੀ ਭਾਸ਼ਾ ਵਿੱਚ ਜੰਗਲੀ ਜੀਵਾਂ ਅਤੇ ਸੁਸਤੀ ਛੱਡੋ ਪਲੇਅ ਨੇ ਦਰਸ਼ਕਾਂ ਦੀਆਂ ਭਰਪੂਰ ਤਾੜੀਆਂ ਖੱਟੀਆਂ। ਸਾਰਾ ਪ੍ਰੋਗਰਾਮ ਭਾਰਤੀ ਤਿਉਹਾਰ ਨਾਲ ਸੰਬਧਿਤ ਭਾਰਤੀ ਸੰਸਕ੍ਰਿਤੀ ਦੇ ਦਰਸ਼ਨ ਕਰਵਾ ਰਿਹਾ ਸੀ। ਜਨਮ ਅਸ਼ਟਮੀ, ਲੋਹੜੀ, ਵਿਸਾਖੀ, ਡਾਂਡੀਆ, ਹੋਲੀ, ਦਿਵਾਲੀ ਅਤੇ ਕ੍ਰਿਸਮਿਸ ਉਤਸਵਾਂ ਨੂੰ ਦਰਸਾਉਦੇ ਗੀਤਾਂ ਦੇ ਬੋਲਾਂ ‘ਤੇ ਥਿਰਕਦੇ ਨੰਨ੍ਹੇ ਬੱਚਿਆਂ ਦੇ ਪੈਰਾਂ ਦੀ ਧਮਕ ਤੇ ਮੁਸਕਰਾਹਟ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਅਖੀਰ ਵਿੱਚ ਸਾਰੇ ਪ੍ਰੋਗਰਾਮ ਨੂੰ ਇੱਕ ਸੂਤਰ ਵਿੱਚ ਪਰੋਣ ਵਾਲਾ ਗੀਤ ‘ਜੋਤ ਸੇ ਜੋਤ ਮਿਲਾ ਕੇ ਚਲੋ ਪ੍ਰੇਮ ਕੀ ਗੰਗਾ ਬਹਾਤੇ ਚਲੋ’ ਸਭ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।ਮੁੱਖ ਮਹਿਮਾਨ ਸਰੂਪ ਚੰਦ ਸਿੰਗਲਾ ਨੇ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਡੀ.ਏ.ਵੀ ਸੰਸਥਾਵਾਂ ਦੀ ਹੀ ਖਾਸੀਅਤ ਹੈ ਕਿ ਇਥੇ ਜਿੰਨੀ ਅਹਿਮੀਅਤ ਅਤਿ ਆਧੁਨਿਕਤਾ ਨੂੰ ਦਿੱਤੀ ਜਾਂਦੀ ਹੈ ਉਥੇ ਅਪਣੀ ਸੰਸਕ੍ਰਿਤੀ ਨਾਲ ਵੀ ਬੱਚਿਆਂ ਨੂੰ ਜੋੜ ਕੇ ਰੱਖਿਆ ਜਾਂਦਾ ਹੈ। ਡੀ.ਏ.ਵੀ ਬਠਿੰਡਾ ਇਲਾਕੇ ਦੇ ਮੋਹਰੀ ਸਕੂਲਾਂ ਦੀ ਕਤਾਰ ਵਿੱਚ ਖੜ੍ਹਾ ਹੈ ਸਗੋਂ ਮੈ ਇਹ ਕਹਿਣ ਵਿੱਚ ਬੜਾ ਮਾਣ ਮਹਿਸੂਸ ਕਰਦਾ ਹਾਂ ਕਿ ਸੰਸਕਾਰੀ ਸਿੱਖਿਆ ਦੇਣ ਵਿੱਚ ਇਸ ਸਕੂਲ ਦਾ ਇਸ ਇਲਾਕੇ ਵਿੱਚ ਕੋਈ ਸਾਨੀ ਨਹੀ ਹੈ।ਉਨ੍ਹਾਂ ਪ੍ਰਿੰਸੀਪਲ ਮੈਡਮ ਦੇ ਅਣਥੱਕ ਯਤਨਾਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਹ ਮੈਡਮ ਦੇ ਦ੍ਰਿੜ ਇਰਾਦਿਆਂ ਅਤੇ ਸੇਵਾ ਭਾਵਨਾ ਦੇ ਸਦਕਾ ਹੀ ਹੈ ਜੋ ਬਠਿੰਡਾ ਸਕੂਲ ਨੂੰ ਮਾਲਵੇ ਦੇ ਹਾਸ਼ੀਏ ਤੇ ਲੈ ਆਂਦਾ ਹੈ।ਉਨ੍ਹਾਂ ਨੇ ਸਕੂਲ ਦੇ ਵਿਕਾਸ ਅਤੇ ਭਲਾਈ ਦੇ ਕੰਮਾਂ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਅਖੀਰ ਵਿੱਚ ਸੁਆਮੀ ਸੂਰਯ ਦੇਵ ਨੇ ਸਭ ਨੂੰ ਆਸ਼ੀਰਵਾਦ ਦਿੱਤਾ ਅਤੇੇ ਸਾਰਿਆਂ ਦਾ ਧੰਨਵਾਦ ਕੀਤਾ। ਸੁਆਮੀ ਨੇ ਕਿਹਾ ਕਿ ਸਾਨੂੰ ਸਭ ਨੂੰ ਸਮਾਜਿਕ ਬੁਰਾਈਆਂ ਤੋਂ ਬਚ ਕੇ ਸਦਗੁਣਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media