ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਰ.ਬੀ ਡੀ.ਏ.ਵੀਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਸਥਾਈ ਨਿਯੁਕਤੀ ਦੀ ਮੰਗ ਕਰ ਰਹੇ ਈ.ਜੀ.ਐਸ./ਏ.ਆਈ.ਈ./ਐਸ.ਟੀ.ਆਰ. ਅਧਿਆਪਕਾਂ ਦਾ ਮਿੰਨੀ ਸੈਕਟਰੀਏਟ ਸਾਹਮਣੇ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ।ਸੈਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਪੁੱਜੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਆਗੂਆਂ ਵੀਰਪਾਲ ਕੌਰ ਸਿਧਾਣਾ, ਪ੍ਰਿਤਪਾਲ ਸਿੰਘ ਫਾਜਿਲਕਾ, ਜਸਵਿੰਦਰ ਸਿੰਘ ਜੱਸੀ, ਜਗਮੋਹਣ ਸਿੰਘ ਅਜਨਾਲਾ, ਮੰਗਾ ਸਿੰਘ ਅਜ਼ਾਦ, ਕੁਲਦੀਪ ਸਿੰਘ ਪਾਬਲਾ, ਧੀਰਜ ਕੁਮਾਰ ਮੁਕਤਸਰ, ਸੁਨੀਲ ਯਾਦਵ ਮੁਕਤਸਰ ਅਤੇ ਗੁਰਤੇਜ ਸਿੰਘ ਟਾਂਡੀਆ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਅਤੇ ਝੂਠੇ ਲਾਰੇ ਹੁਣ ਸਾਡੇ ਸੰਘਰਸ਼ ਨੂੰ ਡੋਲਾ ਨਹੀਂ ਸਕਦੇ।ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਅੰਦਰ ਈ.ਟੀ.ਟੀ. ਅਧਿਆਪਕ ਦੀ ਪੋਸਟ ਉਪਰ ਰੈਗੂਲਰ ਨਿਯੁਕਤੀ, ਬੇਸਿਕ ਪੇ ਗਰੇਡ ਲਾਗੂ ਕਰਵਾਉਣਾ ਅਤੇ ਫਰਬਰੀ 2014 ਤੋਂ ਸਰਵਿਸ ਬੁੱਕ ਦੀ ਬਹਾਲੀ ਤੱਕ ਇਹ ਸੰਘਰਸ਼ ਨਿਰੰਤਰ ਜ਼ਾਰੀ ਰਹੇਗਾ।ਇਨ੍ਹਾਂ ਆਗੂਆਂ ਕਿਹਾ ਕਿ ਅਜੇ ਅਸੀਂ ਪੰਜਾਬ ਸਰਕਾਰ ਤੋਂ ਹਾਂ ਪੱਖੀ ਹੁੰਗਾਰੇ ਦੀ ਉਮੀਦ ਵਿੱਚ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਦਰਜ਼ ਕਰਵਾ ਰਹੇ ਹਾਂ।ਪਰ ਜੇਕਰ ਸੰਘਰਸ਼ ਤਿੱਖਾ ਕਰਨ ਦੀ ਲੋੜ ਪਈ ਤਾਂ ਸਮਾਂ ਨਹੀਂ ਲੱਗੇਗਾ, ਪੂਰਾ ਪੰਜਾਬ ਦਾ ਕੇਡਰ ਹੀ ਕਾਫਲੇ ਬੰਨ ਕੇ ਬਠਿੰਡੇ ਵੱਲ ਚਾਲੇ ਪਾ ਦੇਵੇਗਾ।ਇਨ੍ਹਾਂ ਆਗੂਆਂ ਕਿਹਾ ਕਿ ਪੰਜਾਬ ਸਰਕਾਰ ਇਕ ਲੱਖ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਝੂਠਾ ਢੌਂਗ ਕਰਨ ਦੀ ਬਜਾਏ ਸਿੱਖਿਆ ਵਿਭਾਗ ਵਿੱਚ ਧੱਕੇ ਖਾ ਰਹੇ ਉਕਤ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰੇ।ਅੱਜ ਧਰਨੇ ਵਿੱਚ ਲੜੀਵਾਰ ਜਿਲ੍ਹਾ ਫਰੀਦਕੋਟ ਅਤੇ ਅੰਮ੍ਰਿਤਸਰ ਦੇ ਅਧਿਆਪਕਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਯੂਨੀਅਨ ਆਗੂ ਅਰਾਧਨਾ ਫਰੀਦਕੋਟ, ਗੁਰਵਿੰਦਰ ਸਿੰਘ ਅਜਨਾਲਾ, ਬਲਜੀਤ ਕੌਰ ਅੰਮ੍ਰਿਤਸਰ, ਗੁਰਜੀਤ ਸਿੰਘ ਉਗੋਕੇ, ਰਾਮ ਸਿੰਘ ਮੋਗਾ, ਦਰਸ਼ਨ ਸਿੰਘ ਝੇਰਿਆਂਵਾਲੀ, ਦਰਸ਼ਨ ਸਿੰਘ ਸੰਗਤ, ਕਰਮ ਸਿੰਘ ਫਰੀਦਕੋਟ, ਸੰਮਾ ਸਿੰਘ ਫਿਰੋਜਪੁਰ ਅਤੇ ਸਤੀਸ਼ ਕੁਮਾਰ ਬਠਿੰਡਾ ਸਮੇਤ ਭਰਾਤਰੀ ਜਥੇਬੰਦੀਆਂ ਈ.ਟੀ.ਟੀ ਅਧਿਆਪਕ ਯੂਨੀਅਨ ਵਲੋਂ ਗੁਰਮੁੱਖ ਸਿੰਘ ਨਥਾਣਾ, ਡੀ.ਟੀ.ਐਫ ਵਲੋਂ ਰੇਸ਼ਮ ਸਿੰਘ ਜੰਡਾਂਵਾਲਾ, ਭਾਰਤ ਨੌਜਵਾਨ ਸਭਾ ਵਲੋਂ ਬਲਕਰਨ ਸਿੰਘ ਨੇ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸੰਘਰਸ਼ ਦੇ ਰਾਹ ਤੋਰਨ ਦੀ ਬਜਾਏ ਇਨ੍ਹਾਂ ਲਈ ਸਥਾਈ ਰੁਜ਼ਗਾਰ ਦਾ ਪ੍ਰਬੰਧ ਕਰੇ।ਧਰਨੇ ਵਿੱਚ ਸ਼ਮੂਲੀਅਤ ਕਰ ਰਹੇ ਦੂਸਰੇੇ ਜਿਲ੍ਹਿਆਂ ਤੋਂ ਆਏ ਅਧਿਆਪਕਾਂ ਨੇ ਸੰਘਰਸ਼ ਲਈ ਹਮਦਰਦੀ ਅਤੇ ਖਾਣੇ ਦਾ ਪ੍ਰਬੰਧ ਕਰਨ ਵਿੱਚ ਸਥਾਨਕ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਤੋਂ ਮਿਲੇ ਸਹਿਯੋਗ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media