
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਾਰਡ ਨੰਬਰ 3, ਪੱਛਮ ਵਿਧਾਨਸਭਾ ਖੇਤਰ ਚ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਦੀ ਅਗੁਵਾਈ ਚ ਭਾਜਪਾ – ਅਕਾਲੀ ਦਲ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੇ ਪੱਖ ਚ ਰੋਡ ਸ਼ੋ ਕੀਤਾ ਗਿਆ। ਜਿਸ ਵਿੱਚ ਮੁੱਖ ਤੌਰ ਤੇ ਹਲਕਾ ਇੰਚਾਰਜ ਰਕੇਸ਼ ਗਿਲ, ਸਾਬਕਾ ਮੇਅਰ ਸ਼ਵੇਤ ਮਲਿਕ, ਰਜਿੰਦਰ ਸਿੰਘ ਮਰਵਾਹਾ, ਉਮੇਸ਼ ਸ਼ਾਰਦਾ ਸਮੇਤ ਭਾਰੀ ਗਿਣਤੀ ਚ ਵਾਰਡ ਨਿਵਾਸੀਆਂ ਨੇ ਹਿੱਸਾ ਲਿਆ ਤੇ ਘਰ-ਘਰ ਜਾਕੇ ਜੇਤਲੀ ਦੇ ਹੱਕ ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਤੇ ਗਿਲ ਤੇ ਮਲਿਕ ਨੇ ਕਿਹਾ ਕਿ ਪੱਛਮ ਵਿਧਾਨਸਭਾ ਖੇਤਰ ਦੇ ਸਾਰੇ ਕੌਂਸਲਰ ਖੇਤਰਵਾਸੀਆਂ ਦੇ ਨਾਲ ਮਿਲਕੇ ਸ਼੍ਰੀ ਅਰੁਣ ਜੇਤਲੀ ਦੇ ਪੱਖ ਚਘਰ-ਘਰ ਪ੍ਰਚਾਰ ਕਰ ਰਹੇ ਹਨ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਸੂਝਵਾਨ ਵੋਟਰ ਇਹ ਜਾਣ ਚੁਕੇ ਹਨ ਕਿ ਆਉਣ ਵਾਲੇ ਸਮੇਂ ਚ ਜੇਤਲੀ ਵੱਲੋ ਅੰਮ੍ਰਿਤਸਰ ਨੂੰ ਸੁੰਦਰ ਬਣਾ ਦੁਨਿਆਂ ਦਾ ਨੰਬਰ ਵਨ ਸ਼ਹਿਰ ਬਨਾਉਣ ਲਈ ਉਹਨਾਂ ਦੇ ਇੱਕ-ਇੱਕ ਵੋਟ ਨੀਂਵ ਦਾ ਪੱਥਰ ਬਨਣਗੇ। ਭਾਜਪਾ ਦੇ ਭਾਵੀ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਅੰਮ੍ਰਿਤਸਰ ਦੌਰੇ ਚ ਇਹ ਸਾਫ ਕੀਤਾ ਕਿ ਜੇਤਲੀ ਉਹਨਾਂ ਦੀ ਟੀਮ ਦੇ ਬੇਹਦ ਮਹਤੱਵਪੂਰਣ ਮੈਂਬਰ ਹਨ ਅਤੇ ਆਉਣ ਵਾਲੇ ਸਮੇਂ ਚ ਦੇਸ਼ ਅਤੇ ਅੰਮ੍ਰਿਤਸਰ ਦੇ ਵਿਕਾਸ ਵਿੱਚ ਜੇਤਲੀ ਦਾ ਅਹਿਮ ਰੋਲ ਹੋਵੇਗਾ। ਗਿਲ ਤੇ ਮਲਿਕ ਨੇ ਮਤਦਾਤਾਵਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਲੋਕਸਭਾ ਚ ਜੇਤਲੀ ਦੇ ਰੂਪ ਚ ਅੰਮ੍ਰਿਤਸਰ ਤੋ ਖਿਲਣ ਵਾਲਾ ਕਮਲ ਅੰਮ੍ਰਿਤਸਰ ਦੀ ਬੁਲੰਦ ਆਵਾਜ ਬਣੇਗਾ। ਉਪਰੋਕਤ ਨੇਤਾਵਾਂ ਨੇ ਕਿਹਾ ਕਿ ਇਹਨਾਂ ਚੋਣਾਂ ਚ ਹਰ ਮੈਂਬਰ ਵੱਲੋ ਕਮਲ ਦੇ ਫੁੱਲ ਨੂੰ ਪਾਇਆ ਗਿਆ ਇੱਕ-ਇੱਕ ਵੋਟ ਜੇਤਲੀ ਦੀ ਭਾਰੀ ਜਿੱਤ ਦਾ ਮਾਰਗ ਪ੍ਰਸ਼ਸਤ ਕਰੇਗਾ ਜੋ ਕਿ ਅੰਮ੍ਰਿਤਸਰ ਨਿਵਾਸੀਆਂ ਦੇ ਸੁਨਿਹਰੇ ਭਵਿੱਖ ਅਤੇ ਸ਼ਾਨਦਾਰ ਵਿਕਾਸ ਦੀ ਜਿੱਤ ਹੋਵੇਗੀ।
Punjab Post Daily Online Newspaper & Print Media