Friday, July 4, 2025
Breaking News

ਭਾਜਪਾ ਦੇ ਸਮਰੱਥਨ ਵਿੱਚ ਉੱਤਰੀ ਪ੍ਰਜਾਪਤ ਬਿਰਾਦਰੀ

PPN280419

ਅੰਮ੍ਰਿਤਸਰ,  28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਅੱਜ ਅੰਮ੍ਰਿਤਸਰ ਵਿੱਚ ਭਾਜਪਾ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਲੋਹਗੜ੍ਹ ਖੇਤਰ ਵਿੱਚ ਪ੍ਰਜਾਪਤ ਬਿਰਾਦਰੀ ਦੇ ਕਰੀਬ ਦੋ ਹਜ਼ਾਰ ਲੋਕਾਂ ਨੇ ਭਾਜਪਾ ਦੀ ਸਦੱਸਤਾ ਗ੍ਰਹਿਣ ਕੀਤੀ ਅਤੇ ਭਾਜਾਪ ਦੀ ਨੀਤਿਆਂ ਵਿੱਚ ਵਿਸ਼ਵਾਸ਼ ਕਰਦੇ ਹੋਏ ਪਾਰਟੀ ਦੇ ਪੱਧ ਵਿੱਚ ਮੱਤਦਾਨ ਕਰਨ ਦੀ ਕਸਮ ਖਾਧੀ। ਇਸ ਨੂੰ ਲੈ ਕੇ ਹੀ  ਲੋਹਗੜ ਖੇਤਰ ਵਿੱਚ ਜਨਸਭਾ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਹਲਕਾ ਕੇਂਦਰੀ ਇੰਚਾਰਜ ਤਰੁਣ ਚੁਗ ਨੇ ਕੀਤੀ। ਉਨ੍ਹਾਂ ਨੇ ਕਾਂਗਰੇਸ ਛੱਡ ਭਾਜਪਾ ਵਿੱਚ ਸ਼ਾਮਿਲ ਪ੍ਰਜਾਪਤ ਬਿਰਾਦਰੀ ਦੇ ਲਗਭਗ ਦੋ ਹਜ਼ਾਰ ਲੋਕਾਂ ਦਾ ਸਵਾਗਤ ਕੀਤਾ। ਇਸ ਮੌਕੇ ‘ਤੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠਿਆ, ਪ੍ਰੋਫੈਸਰ ਦਰਬਾਰੀ ਲਾਲ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਮੋਦੀ ਦੀ ਲਹਿਰ ਚੱਲ ਰਹੀ ਹੈ। ਸਾਰੇ ਵਿਸ਼ਵ ਦੀਆਂ ਅੱਖਾਂ ਭਾਰਤ ਦੀਆਂ ਲੋਕਸਭਾ ਚੋਣਾ ‘ਤੇ ਹਨ। ਉਹਨਾਂ ਨੇ ਕਿਹਾ ਕਿ ਅਰੁਣ ਜੇਤਲੀ ਭਾਰੀ ਵੋਟਾਂ ਨਾਲ ਜਿੱਤਾ ਪ੍ਰਾਪਤ ਕਰਨਗੇ। ਪ੍ਰੋ. ਦਰਬਾਰੀ ਲਾਲ ਨੇ ਕਿਹਾ ਕਿ ਉਹ ਖੁੱਦ ਅਤੇ ਉਹਨਾਂ ਦੇ ਸਮਰੱਥਕ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਲੋਕਸਭਾ ਵਿੱਚ ਭੇਜਣਗੇ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply