Tuesday, September 8, 2026

ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਵੱਲੋਂ ਭਾਜਪਾ ਦੀ ਹਮਾਇਤ

ਯੂਨੀਅਨ ਦਾ ਕੌਮੀ ਪ੍ਰਧਾਨ ਜੋਗਾ ਸਿੰਘ ਭਾਜਪਾ ‘ਚ ਸ਼ਾਮਿਲ

PPN280417
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਦੇਸ਼ ਭਰ ਦੇ ਰੇਲਵੇ ਪਲੇਟਫਾਰਮਾਂ ‘ਤੇ ਚਾਹ ਵੇਚਣ ਦਾ ਕਾਰੋਬਾਰ ਕਰਨ ਵਾਲਿਆਂ ਦੀ ਜੱਥੇਬੰਦੀ ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਾ ਸਿੰਘ ਨੇ ਅੱਜ ਅੰਮ੍ਰਿਤਸਰ ਵਿਖੇ ਭਾਜਪਾ ਵਿੱਚ ਸ਼ਾਮਿਲ ਹੁੰਦਿਆਂ ਸਮੂਹ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਆਲ ਇੰਡੀਆ ਰੇਲਵੇ ਵੈਂਡਰ ਯੂਨੀਅਨ ਦੇ ਕੌਮੀ ਪ੍ਰਧਾਨ ਜੋਗਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਕੇ ਸਨਮਾਨਿਤ ਕੀਤਾ। ਸ੍ਰੀ ਸ਼ਰਮਾ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕੇਂਦਰ ਵਿੱਚ ਮੋਦੀ ਸਰਕਾਰ ਬਣਨ ‘ਤੇ ਹਰ ਵਰਗ ਦਾ ਮਾਣ ਸਤਿਕਾਰ ਬਹਾਲ ਹੋਵੇਗਾ। ਇਸ ਮੌਕੇ ‘ਤੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਜਿੰਮੀ ਸੰਧੂ, ਨਗਰ ਕੌਂਸਲਰ ਫਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਅਸ਼ਵਨੀ ਗਰੋਵਰ, ਸਾਬਕਾ ਕੌਂਸਲਰ ਭਗਵੰਤ ਕੌਰ, ਬਲਜੀਤ ਸਿੰਘ, ਕੁਲਵਿੰਦਰ ਸਿੰਘ ਲਾਡੀ ਦਰਦੀ ਆਦਿ ਮੌਜੂਦ ਸਨ।

Check Also

ਮਿਰਜ਼ਾ ਸਾਹਿਬਾਂ ਨੇ ਵਿਰਸਾ ਵਿਹਾਰ ਵਿਖੇ ਦਰਸ਼ਕਾਂ ਦਾ ਦਿਲ ਜਿੱਤਿਆ

ਅੰਮ੍ਰਿਤਸਰ, 8 ਸਤੰਬਰ (ਦੀਪ ਦਵਿੰਦਰ ਸਿੰਘ) – ਏਟ ਰਸ ਪਲੇਅਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ …

Leave a Reply