
ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ‘ਚ ਚੋਣ ਪ੍ਰਚਾਰ ਦੇ ਆਖਿਰੀ ਦਿਨ ਬੀਜੇਪੀ ਦੇ ਬੁਲਾਰੇ ਨਲਿਨ ਕੋਹਲੀ ਨੇ ਕਿਹਾ ਕਿ ਜਿਆਦਾ ਮੱਤਦਾਨ ਦਾ ਅਰਥ ਹੈ ਕਿ ਲੋਕਾਂ ਵਿੱਚ ਯੂਪੀਏ ਸਰਕਾਰ ਦੇ ਖਿਲਾਫ ਬੇਹਦ ਗੁੱਸਾ ਹੈ ਅਤੇ ਉਹ ਯੂਪੀਏ ਦੀ ਨੀਤਿਆਂ ਤਂੋ ਬੇਹਦ ਪ੍ਰਭਾਵਿਤ ਹੈ। ਇਨ੍ਹਾ ਨੀਤਿਆੱੰ ਨੇ ਦੇਸ਼ ਨੂੰ ਮਹਿੰਗਾਈ, ਭ੍ਰਿਸ਼ਟਾਚਾਰਾ ਅਤੇ ਕੁਸ਼ਾਸਨ ਨੂੰ ਵਧਾਵਾ ਦਿੱਤਾ ਹੈ ਅਤੇ ਦੇਸ਼ ਵਿੱਚ ਪੂੰਜੀ ਨਿਵੇਸ਼ ਨੂੰ ਲੱਗਭਗ ਰੋਕ ਦਿੱਤਾ ਹੈ। ਵਿਦੇਸ਼ੀ ਤੇ ਦੂਰ ਦੀ ਗੱਲ ਦੇਸ਼ ਵਿੱਚ ਨਿਵੇਸ਼ਕ ਵੀ ਦੇਸ਼ ਵਿੱਚ ਨਿਵੇਸ਼ ਕਰਨਾ ਨਹੀਂ ਚਾਹੁੰਦੇ, ਜਿਸ ਨਾਲ ਕੀ ਬੇਰੋਜ਼ਗਾਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਨਲਿਨ ਕੋਹਲੀ ਅੱਜ ਬੀਜੇਪੀ ਮੀਡਿਆ ਸੈਂਟਰ ਵਿੱਚ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ। ਨਲਿਨ ਕੋਹਲੀ ਨੇ ਕਿਹਾ ਕਿ ਉੱਚ ਮਤਦਾਨ ਐਨਡੀਏ ਰਾਜ ਦੀ ਬਿਹਤਰ ਕਾਰਜਗੁਜਾਰੀ ਦੇ ਉਪਰ ਇਕ ਮੋਹਰ ਵੀ ਹੈ। ਖਾਸ ਤੌਰ ਤੇ ਨਰਿੰਦਰ ਮੋਦੀ ਦੇ ਰਾਜ ਵਿੱਚ ਗੁਜਰਾਤ ‘ਚ ਜੋ ਅਭੂਤਪੂਰਵ ਵਿਕਾਸ ਹੋਇਆ ਹੈ ਉਸਨੇ ਲੋਕਾਂ ਵਿੱਚ ਇਹ ਆਸ਼ਾ ਬਣਦੀ ਹੈ ਕਿ ਨਰਿੰਦਰ ਮੋਦੀ ਦੇ ਨੇਤਰਤਵ ਵਿੱਚ ਐਨਡੀਏ ਦੇਸ਼ ਨੂੰ ਇਨ੍ਹਾਂ ਵਿਸ਼ਮ ਪਰਿਸਥਿਤਿਆਂ ਤਂ ਬਾਹਰ ਕੱਢੇਗਾ। ਉਨ੍ਹਾਂ ਨੇ ਕਿਹਾ ਕਿ ਅੱਗੇ ਭਾਰੀ ਮੱਤਦਾਨ ਨੂੰ ਦੇਸ਼ ਦੀ ਲੋਕਤਾਂਤਰਿਕ ਵਿਵਸਥਾ ਦੇ ਲਈ ਲਾਭਕਾਰੀ ਦੱਸਿਆ।ਉਹਨਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਦੇਸ਼ ਦੇ ਬਾਕੀ ਹਿਸਿਆਂ ਵਿੱਚ ਭਾਰੀ ਮੱਤਦਾਨ ਹੋਇਆ ਹੈ ਉਸੀ ਤਰ੍ਹਾਂ ਅੰਮ੍ਰਿਤਸਰ ਦੇ ਲੋਕ ਵੀ ਭਾਰੀ ਮੱਤਦਾਨ ਕਰਕੇ ਸ਼੍ਰੀ ਅ ਰੁਣ ਜੇਤਲੀ ਨੂੰ ਜ਼ਿਆਦਾ ਵੋਟਾਂ ਤਂ ਵਿਜੇਤਾ ਬਣਾਕੇ ਸੰਸਦ ਭੇਜਣਗੇ ਅਤੇ ਐੱਨਡੀਏ ਸਰਕਾਰ ਆਉਣ ਦੇ ਬਾਅਦ ਵਿਕਾਸ ਦੀ ਚੱਲਣ ਵਾਲੀ ਲਹਿਰ ਦਾ ਹਿੱਸਾ ਬਣ ਨਗੇ। ਇਸ ਮੌਕੇ ‘ਤੇ ਮੀਡਿਆ ਇੰਚਾਰਜ ਬੀਜੇਪੀ ਪੰਜਾਬ ਸੁਨੀਲ ਸਿੰਗਲਾ, ਸਹ ਸੰਯੋਜਕ ਜਰਨਾਦਨ ਸ਼ਰਮਾ, ਮਨੋਜ ਸ਼ਰਮਾ, ਸੰਜੇ ਕੁੰਦਰਾ ਅਤੇ ਹੋਰ ਮੌਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media