
ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੰਚਾਈ ਵਿਭਾਗ, ਨਿਗਰਾਨ ਇੰਜੀਨੀਅਰ, ਜਲ ਨਿਕਾਸ ਸਰਕਲ, ਦੇ ਸਰਕਲ ਹੈਂਡ ਡਰਾਫਟਸਮੈਨ ਸੁਖਮਿੰਦਰ ਸਿੰਘ ਨੂੰ ਸੇਵਾ ਮੁਕਤੀ ਸਮੇਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਸਮੂਹ ਸਟਾਫ ਵੱਲੋਂ ਉਨ੍ਹਾਂ ਦਾ ਅਤੇ ਹਮਸਫਰ ਸ੍ਰੀਮਤੀ ਸੁਖਵਿੰਦਰ ਕੌਰ ਦਾ ਯਾਦਗਰੀ ਚਿੰਨ, ਮੋਮੈਟੋਂ, ਤੋਹਫਿਆਂ ਆਦਿ ਨਾਲ ਸਨਮਾਨ ਕਰਨ ਤੋਂ ਇਲਾਵਾ ਸਨਮਾਨ ਪੱਤਰ ਵੀ ਦਿੱਤਾ ਗਿਆ। ਇੰਜੀਨੀਅਰ ਰਾਜੀਵ ਕੁਮਾਰ ਗੋਇਲ, ਕਾਰਜਕਾਰੀ ਇੰਜੀਨੀਅਰ, ਇੰਜੀਨੀਅਰ ਗੁਰਦੀਪ ਸਿੰਘ, ਕਾਰਜਕਾਰੀ ਇੰਜੀਨੀਅਰ, ਪ੍ਰਧਾਨ ਦਲੀਪ ਸਿੰਘ ਸਿੱਧੂ, ਮੇਜਰ ਸਿੰਘ ਸੁਪਰਡੈਂਟ, ਕਰਮਜੀਤ ਸਿੰਘ ਸੁਪਰਡੈਂਟ, ਇੰਜੀ: ਅਮਰਜੀਤ ਗੁਪਤਾ, ਇੰਜੀ: ਸੁਖਜੀਤ ਸਿੰਘ ਰੰਧਾਵਾ, ਇੰਜੀ: ਰਜਿੰਦਰ ਕੁਮਾਰ ਬਾਵਾ ਏ.ਈ., ਸੁਰਿੰਦਰ ਕੁਮਾਰ, ਜੰਗੀਰ ਸਿੰਘ ਢਪਾਲੀ, ਆਦਿ ਬੁਲਾਰਿਆਂ ਨੇ ਮਹਿਕਮੇ ਵਿੱਚ ਨਿਭਾਈਆਂ 39 ਸਾਲ ਬੇਦਾਗ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਵਰਗੀ ਹਰੀ ਸਿੰਘ ਵਾਸੀ ਰਾਮਪੁਰਾ ਦੇ ਹੋਣਹਾਰ ਸਪੁੱਤਰ ਸੁਖਮਿੰਦਰ ਸਿੰਘ ਨੇ ਪੂਰੀ ਮਿਹਨਤ, ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਡਿਉਟੀ ਨਿਭਾਈ ਅਤੇ ਉਨ੍ਹਾਂ ਦੀ ਸਖ਼ਸੀਅਤ ਦੇ ਵੱਖ-ਵੱਖ ਪੱਖਾਂ ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਦੀ ਅਗਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅਖੀਰ ਵਿੱਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਸਮੂਹ ਸਟਾਫ ਵੱਲੋਂ ਮਿਲੇ ਪਿਆਰ ਸਤਿਕਾਰ ਨੂੰ ਹਮੇਸ਼ਾਂ ਯਾਦ ਰੱਖਣਗੇ। ਜੰਗੀਰ ਸਿੰਘ ਢਪਾਲੀ ਨੇ ਆਪਣੇ ਅੰਦਾਜ਼ ਵਿੱਚ ਵਧਾਈ ਦਿੰਦਿਆਂ, ਸਟੇਜ ਸੰਚਾਲਣ ਦੀ ਜਿੰਮੇਵਾਰੀ ਨੂੰ ਨਿਭਾਇਆ।
Punjab Post Daily Online Newspaper & Print Media