Monday, July 8, 2024

ਆਰੀਅਨਜ਼ ਗਰੁੱਪ ਆਫ ਕਾਲਜ਼ਿਸ ਵਲੋਂ ਜਨਵਰੀ ਬੈਚ ਦਾਖ਼ਲੇ ਨੂੰ ਲਾਂਚ

PPN0201201605

ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰੀਅਨਜ਼ ਗਰੁੱਪ ਆਫ ਕਾਲੇਜ਼ਿਸ ਨੇ ਅੱਜ ਪੰਜਾਬ ਭਰ ਵਿੱਚ ਜਨਵਰੀ ਬੈਚ ਦਾਖ਼ਲੇ ਨੂੰ ਲਾਂਚ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਿਨ ਕੀਤਾ।ਪੰਜਾਬ ਟੈਕਨੀਕਲ ਐਜੁਕੇਸ਼ਨ ਮੰਤਰੀ ਮਦਨ ਮੋਹਨ ਮਿੱਤਲ ਇਸ ਮੌਕੇ ਤੇ ਮੁੱਖ ਮਹਿਮਾਨ ਸਨ।ਜਦਕਿ ਡਾ: ਅੰਸ਼ੂ ਕਟਾਰੀਆ, ਚੈਅਰਮੈਨ, ਆਰੀਅਨਜ਼ ਗਰੁੱਪ ਆਫ ਕਾਲੇਜ਼ਿਸ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਿਦਿਆਰਥੀਆ ਲਈ ਮੰਤਰੀ ਨੇ ਪੋਸਟਰ ਅਤੇ ਟੋਲ ਫਰੀ ਨੰਬਰ 1800-30000-388 ਵੀ ਜਾਰੀ ਕੀਤਾ।ਇਛੁੱਕ ਵਿਦਿਆਰਥੀਆਂ ਲਈ ਦਾਖਿਲੇ ਸੰਬੰਧੀ ਜਾਣਕਾਰੀ ਲੈਣ ਲਈ ਮਿਸ ਕਾਲ ਦੀ ਸਹੂਲਤ ਰੱਖੀ ਗਈ ਹੈ।ਮਦਨ ਮੋਹਨ ਮਿੱਤਲ ਨੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਦੋਨੋਂ ਟੈਕਨੀਕਲ ਯੂਨੀਵਰਸਿਟੀਆਂ ਜਿਵੇਂ ਕਿ ਆਈਕੇਜੀ-ਪੀਟੀਯੂ, ਜਲੰਧਰ ਅਤੇ ਐਮ.ਆਰ.ਐਸ-ਪੀ.ਟੀ.ਯੂ ਬਠਿੰਡਾ ਨੇ ਪੰਜਾਬ ਵਿੱਚ ਜਨਵਰੀ ਬੈਚ ਦੇ ਦਾਖ਼ਿਲੇ ਲਈ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਨਵੇਂ ਫੈਸਲੇ ਦੇ ਨਾਲ ਵਿਦਿਆਰਥੀ ਆਪਣੇ ਕਰਿਅਰ ਦੇ ਬਹੁਮੁੱਲੇ ਛੇ ਮਹੀਨੇ ਬਚਾ ਸਕਦੇ ਹਨ, ਜਦਕਿ ਇਸ ਕੋਰਸ ਦਾ ਸਮਾਂ ਏ. ਆਈ. ਸੀ. ਟੀ. ਈ ਵਲੋਂ ਨਿਰਧਾਰਿਤ ਮਿਆਦ ਬਰਾਬਰ ਹੀ ਹੋਵੇਗਾ।ਮਿੱਤਲ ਨੇ ਅੱਗੇ ਕਿਹਾ ਕਿ ਯੂਨੀਵਰਸਿਟੀਆਂ ਦੇ ਇਸ ਫੈਸਲੇ ਅਨੁਸਾਰ ਪੰਜਾਬ ਐਜੁਕੇਸ਼ਨ ਹੱਬ ਬਣ ਜਾਵੇਗਾ।ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਦੋ ਸੈਸ਼ਨ ਹੁੰਦੇ ਹਨ ਪਰ ਭਾਰਤ ਦੇ ਵਿੱਚ ਕੇਵਲ ਜੁਲਾਈ ਬੈਚ ਹੀ ਹੁੰਦਾ ਹੈ। ਆਈ.ਕੇ.ਜੀ-ਪੀ.ਟੀ.ਯੂ ਅਤੇ ਐਮ.ਆਰ.ਐਸ.ਪੀ.ਟੀ.ਯੂ ਨੇ ਜਨਵਰੀ ਬੈਚ ਦੇ ਦਾਖਿਲੇ ਲਈ ਚੰਗੀ ਪਹਿਲ ਕੀਤੀ ਹੈ। ਆਰੀਅਨਜ਼ ਗਰੂਪ ਆੱਫ ਕਾਲੇਜਿਸ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਜਨਵਰੀ 2016 ਬੈਚ ਵਿੱਚ ਵਿਦਿਆਰਥੀ ਆਰੀਅਨਜ਼ ਦੇ ਵੱਖ-ਵੱਖ ਕੋਰਸਿਸ ਜਿਵੇ ਕਿ ਬੀ-ਟੈਕ, ਬੀ-ਟੈਕ (ਲੀਟ), ਐਮ.ਬੀ.ਏ, ਬੀ.ਬੀ.ਏ, ਬੀ.ਸੀ.ਏ ਆਦਿ ਵਿੱਚ 18 ਜਨਵਰੀ 2016 ਤਕ ਦਾਖ਼ਲਾ ਲੈ ਸਕਦੇ ਹਨ।ਉਹ ਵਿਦਿਆਰਥੀ ਜੋ ਪਹਿਲਾ ਹੀ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਚੁੱਕੇ ਹਨ ਉਹ ਆਰੀਅਨਜ਼ ਵਿੱਚ ਸਿੱਧਾ ਹੀ ਦੂਜੇ ਸਮੇਸਟਰ ਵਿੱਚ ਮਾਈਗ੍ਰੇਸ਼ਨ ਕਰਵਾ ਸਕਦੇ ਹਨ।ਡਾ: ਕਟਾਰੀਆ ਨੇ ਅੱਗੇ ਕਿਹਾ ਕਿ ਇਹ ਦਾਖ਼ਲੇ ਸਿਰਫ ਉਨ੍ਹਾਂ ਕੁਝ ਬਚ ਗਈਆਂ ਸੀਟਾਂ ਨੂੰ ਭਰਨ ਲਈ ਹੋਣਗੇ ਜੋ ਕਿ ਏ. ਆਈ. ਸੀ. ਟੀ. ਈ. ਦੀਆਂ ਜੁਲਾਈ 2015 ਬੈਚ ਲਈ ਪ੍ਰਵਾਨਿਤ ਸੀਟਾਂ ਵਿਚੋਂ ਖਾਲੀ ਰਹਿ ਗਈਆਂ ਸਨ।ਜਿਹੜੇ ਵਿਦਿਆਰਥੀ ਕਿਸੇ ਕਾਰਨਾਂ ਕਰਕੇ ਦਾਖ਼ਲਾ ਨਹੀ ਲੈ ਸਕੇ, ਉਹ ਜਨਵਰੀ 2016 ਬੈਚ ਵਿਚ ਦਾਖ਼ਲਾ ਲੈ ਸਕਦੇ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply