Monday, July 8, 2024

ਡਾ. ਪੁਸ਼ਪਿੰਦਰ ਵਾਲੀਆ ਨੇ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੁਮੈਨ ਦੇੇ ਪ੍ਰਿੰਸੀਪਲ ਵਜੋਂ ਆਪਣਾ ਅਹੁੱਦਾ ਸੰਭਾਲਿਆ

Dr. Pushpinder Walia BBK

ਅੰਮ੍ਰਿਤਸਰ, 2 ਜਨਵਰੀ (ਜਗਦੀਪ ਸਿੰਘ ਸੱਗੂ)- ਡਾ. ਪੁਸ਼ਪਿੰਦਰ ਵਾਲੀਆ ਨੇ 31 ਦਸੰਬਰ ਨੂੰ ਬਾਅਦ ਦੁਪਹਿਰ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੁਮੈਨ ਵਿਖੇ ਕਾਲਜ ਪ੍ਰਿੰਸੀਪਲ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਡਾ. ਪੁਸ਼ਪਿੰਦਰ ਵਾਲੀਆ ਨੇ ਬੀ.ਐਮ.ਐਮ (ਅੰਗਰੇਜੀ ) ਕਰਕੇ ਉੱਚ ਪੱਧਰ ਦੀ ਵਿਦਿਆ ਪ੍ਰਾਪਤ ਕੀਤੀ। ਉਹ ਡੀ.ਏ.ਵੀ ਕਾਲਜ਼ ਫ਼ਾਰ ਵੁਮੈਨ ਫਿਰੋਜ਼ਪੁਰ ਵਿਖੇ 7 ਸਾਲ ਬਤੌਰ ਪ੍ਰਿੰਸੀਪਲ ਵਜੋਂ ਸੇਵਾ ਨਿਭਾਅ ਚੁੱਕੇ ਹਨ।ਫਿਰੋਜ਼ਪੁਰ ਪ੍ਰਿੰਸੀਪਲ ਬਨਣ ਤੋਂ ਪਹਿਲਾ ਉਹ ਬੀ.ਬੀ.ਕੇ ਡੀ.ਏ.ਵੀ ਕਾਲਜ਼ ਫਾਰ ਵੁਮੈਨ ੱਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਵਿਚ ਅਧਿਆਪਕ ਸਨ।ਉਹਨਾਂ ਨੇ ਇਸ ਕਾਲਜ ‘ਚ ਵੱਖ ਵੱਖ ਅਕਾਦਮਿਕ ਅਤੇ ਸਹਿ-ਪਾਠਕ ਸਭਿਆਚਾਰਕ ਗਤੀਵਿਧਿਆਂ ਦੀ ਸ਼ੁਰੂਆਤ ਕੀਤੀ।ਕੁੱਲ ਮਿਲਾ ਕੇ ਉਹਨਾਂ ਕੋਲ ਦੋ ਦਹਾਕੇ ਤੋਂ ਵੱਧ ਅਕਾਦਮਿਕ ਖੇਤਰ ਦਾ ਅਨੁਭਵ ਹੈ। ਇਸ ਤੋਂ ਇਲਾਵਾ ਡਾ. ਵਾਲੀਆ ਇੱਕ ਸਥਾਪਤ ਖੋਜ਼ਕਰਤਾ ਹਨ ਅਤੇ ਉਹਨਾਂ ਦੇ ਕਈ ਖੋਜ਼ ਕਾਰਜ ਵਿਦੇਸ਼ਾਂ ਵਿਚ ਪੇਸ਼ ਕੀਤੇ ਜਿੰਨਾਂ ਵਿੱਚ ਯੂਨੀਵਰਸਿਟੀ ਆਫ ਆਕਸਫੋਰਡ, ਕਲੀਵਲੈਂਡ ਸਟੇਟ ਯੂਨੀਵਰਸਿਟੀ ਅਮਰੀਕਾ ਆਦਿ ਸ਼ਾਮਲ ਹਨ।ਜਰਮਨੀ ਤੇ ਸਕਾਟਲੈਂਡ ਵਿਚ ਉਨਾਂ ਨੇ ਅੰਤਰਰਾਸ਼ਟਰੀ ਸੰਮੇਲਨਾ ਵਿਚ ਭਾਗ ਲਿਆ।ਉਹਨਾਂ ਨੂੰ ਕਈ ਖੋਜ਼-ਪੱਤਰ ਅਤੇ ਕਿਤਾਬਾਂ ਲਿਖਣ ਦਾ ਮਾਣ ਹਾਸਲ ਹੈ।ਡਾ. ਪੁਸ਼ਪਿੰਦਰ ਵਾਲੀਆ ਨੇ ਸ਼ਹਿਰ ਦੇ ਸਮਾਜਿਕ ਅਤੇ ਸਭਿਆਚਾਰਕ ਪੱਖਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਕਾਸ਼ਿਤ ਕਰਵਾਇਆ ਹੈ।ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਦੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਕਾਲਜ ਦੀ ਤਰੱਕੀ ਲਈ ਨਵੇਂ ਨਵੇਂ ਪ੍ਰੋਗਰਾਮ ਖੋਜ਼, ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਵਿਸ਼ੇਸ਼ ਧਿਆਨ ਦੇਣਗੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply