Tuesday, July 21, 2026

ਗੋਲਡੀ ਦੀ ਅਗਵਾਈ ਵਿੱਚ ਹੋਇਆ ਕਾਹਲੋਂ ਦਾ ਨਿੱਘਾ ਸਵਾਗਤ

PPN0501201611

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਯੂਥ ਅਕਾਲੀ ਦਲ (ਮਾਝਾ ਜੋਨ) ਦੇ ਨਵ-ਨਿਯੁੱਕਤ ਪ੍ਰਧਾਨ ਸ੍ਰ: ਰਵੀਕਰਨ ਸਿਘ ਕਾਹਲੋਂ ਅਕਾਲੀ ਹਾਈ ਕਮਾਨ ਵੱਲੋਂ ਸੌਂਪੀ ਜਿਮੇਵਾਰੀ ਸਾਂਭਣ ਤੋਂ ਪਹਿਲਾਂ ਪਰਮਾਤਮਾ ਆਸ਼ੀਰਵਾਦ ਲੈਣ ਲਈ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮਦਰ ਸਾਹਿਬ ਵਿਖੇ ਸੀਸ ਨਿਵਾਉਣ ਪੁੱਜੇ।ਵਿਧਾਨ ਸਭਾ ਹਲਕਾ ਦੱਖਣੀ ਦੇ ਸੀਨੀਅਰ ਅਕਾਲੀ ਆਗੂ ਸ੍ਰ: ਨਵਦੀਪ ਸਿਘ ਗੋਲਡੀ ਦੀ ਅਗਵਾਈ ‘ਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਸ੍ਰੀ ਹਰਿਮਦਰ ਸਾਹਿਬ ਦੇ ਬਾਹਰਵਾਰ ਘੰਟਾ ਘਰ ਸਥਿਤ ਪਲਾਜ਼ਾ ਵਿਖੇ ਜੈਕਾਰਿਆਂ ਦੀ ਗੂਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ।ਇਸ ਤੋਂ ਪਹਿਲਾਂ ਸ੍ਰੀ ਗੋਲਡੀ ਦੀ ਅਗਵਾਈ ‘ਚ ਅਕਾਲੀ ਵਰਕਰਾਂ ਦਾ ਵੱਡਾ ਕਾਫਲਾ ਉਨਾਂ ਦੀ ਰਿਹਾਇਸ਼ ਤੋਂ ਰਵਾਨਾ ਹੋਇਆ।ਸ੍ਰੀ ਗੋਲਡੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਜਾਬ ਦੇ ਮੁੱਖ ਮਤਰੀ ਸ੍ਰ: ਪ੍ਰਕਾਸ਼ ਸਿਘ ਬਾਦਲ, ਡਿਪਟੀ ਮੁੱਖ ਮਤਰੀ ਸ੍ਰ: ਸੁਖਬੀਰ ਸਿਘ ਬਾਦਲ ਅਤੇ ਕੈਬਨਿਟ ਮਤਰੀ ਸ੍ਰ: ਬਿਕਰਮ ਸਿਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ (ਮਾਝਾ ਜੋਨ) ਦੇ ਨਵ-ਨਿਯੁੱਕਤ ਪ੍ਰਧਾਨ ਸ੍ਰ: ਰਵੀਕਰਨ ਸਿਘ ਕਾਹਲੋਂ ਦੇ ਸਵਾਗਤ ਲਈ ਅੱਜ ਜਿਸ ਤਰ੍ਹਾਂ ਰਿਕਾਰਡ ਤੋੜ ਗਿਣਤੀ ਵਿੱਚ ਲੋਕ ਇਕੱਤਰ ਹੋਏ ਹਨ, ਉਸ ਨੇ ਇਸ ਗੱਲ ਨੂੰ ਮੁੜ ਸਾਬਿਤ ਕਰ ਦਿੱਤਾ ਹੈ ਕਿ ਪਜਾਬ ਦੇ ਵਸਨੀਕ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਪਜਾਬ ਦੀ ਖੁਸ਼ਹਾਲੀ, ਤਰੱਕੀ ਤੇ ਵਿਕਾਸ ਕਰਵਾ ਸਕਦੀ ਹੈ।ਇਸ ਮੌਕੇ ਮੁਖਤਿਆਰ ਸਿੰਘ ਖਾਲਸਾ, ਮਹਾਂਬੀਰ ਸਿੰਘ, ਕੁਲਵਿੰਦਰ ਕੌਰ, ਸਤਿੰਦਰ ਸਿੰਘ ਵਿਰਦੀ, ਜਸਬੀਰ ਸਿੰਘ ਖਾਲਸਾ, ਪਲਵਿੰਦਰ ਸਿੰਘ, ਦਲਬੀਰ ਸਿੰਘ, ਜਗੀਰ ਸਿੰਘ, ਗੁਰਪ੍ਰੀਤ ਸਿੰਘ ਚੱਬਾ, ਮਾਹਲ ਸਿੰਘ ਗਿੱਲ, ਰਜਿੰਦਰ ਜੱਗੂ, ਅਮਨ ਮੂਲੇਚੱਕ, ਬੱਬਾ ਮੰਗਲ, ਅਮਨ ਕੋਟਲੀ, ਸੌਰਵ ਕਪੂਰ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਰਜਿੰਦਰ ਸਿੰਘ, ਤਸਬੀਰ ਸਿੰਘ ਭੁੱਲਰ, ਪਰਮਿੰਦਰ ਸਿੰਘ, ਇੰਡੀਅਨਜੀਤ ਸਿੰਘ, ਸੁਰਜੀਤ ਸਿੰਘ, ਰਸਾਲ ਸਿੰਘ, ਜਸਪਾਲ ਸਿੰਘ ਕਲੇਰ, ਹਰਨੇਕ ਸਿੰਘ, ਅਵੀਪਾਲ ਸਿੰਘ, ਮਨੀਸ਼ ਖੋਸਲਾ, ਸਕਾਰਦੀਪ ਸਿੰਘ, ਵਿਜੇ ਗਿੱਲ, ਸੁਮਨ ਦੇਵੀ, ਗੁਰਿੰਦਰ ਸਿੰਘ, ਗੁਰਮੇਲ ਸਿੰਘ ਮਾਹਲ, ਬਰਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਲਖਬੀਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply