Monday, July 8, 2024

ਏ. ਐਸ. ਓ ਵੱਲੋਂ ਸਕੂਲਾਂ ਨੂੰ ਚਾਈਨਾ ਡੋਰ ਖਿਲਾਫ ਮੁਹਿੰਮ ਚਲਾਉਣ ਦੀ ਅਪੀਲ

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ਐਸੋਸੀਏਟਿਡ ਸਕੂਲ ਆਰਗੇਨਾਈਜ਼ੇਸ਼ਨ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਮਜੀਠਾ ਦੀ ਅਗਵਾਈ ਵਿੱਚ ਰੱਤੜਾ ਪਬਲਿਕ ਸਕੂਲ ਵਿਖੇ ਹੋਈ ਇੱਕ ਭਰਵੀਂ ਮੀਟਿੰਗ ‘ਚ ਸਕੂਲ ਪ੍ਰਬੰਧਕਾਂ ਨੂੰ ਚਾਈਨਾ ਡੋਰ ਖਿਲਾਫ ਲਾਮਬੰਦ ਹੋਣ ਦਾ ਸ’ਦਾ ਦਿੱਤਾ ਗਿਆ।ਸ: ਮਜੀਠਾ ਨੇ ਕਿਹਾ ਕਿ ਸਾਰੇ ਸਕੂਲ ਮੁੱਖੀ ਸਵੇਰ ਦੀ ਸਭਾ ਸਮੇਂ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਸਬੰਧੀ ਜਾਗਰੂਕ ਕਰਦੇ ਹੋਏ ਉਹਨਾਂ ਨੂੰ ਚਾਈਨਾ ਡੋਰ ਨਾ ਵਰਤਨ ਦੀੋ ਸਹੁੰ ਚੁਕਾਉਣ।ਮੀਤ ਪ੍ਰਧਾਨ ਰਾਣਾ ਜਗਦੀਸ਼ ਚੰਦਰ ਕਿਹਾ ਕਿ ਖੂਨੀ ਚਾਈਨਾ ਡੋਰ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ ਅਤੇ ਕਈ ਘਰਾਂ ਦੇ ਕਮਾਉਣ ਵਾਲੇ ਸਦਾ ਲਈ ਚਲੇ ਗਏ ਹਨ ਇਸ ਲਈ ਸਭ ਨੂੰ ਚਾਈਨਾ ਡੋਰ ਵਿਰੁ’ਧ ਅਵਾਜ ਬੁਲੰਦ ਕਰਨ ਦੀ ਲੋੜ ਹੈ ।ਇਸ ਮੌਕੇ ਤੇ ਇੱਕਤਰ ਸਭ ਸਕੂਲ ਮੁਖੀਆਂ ਨੇ ਇਸ ਅਪੀਲ ਦਾ ਸਮਰਥਨ ਕਰਦੇ ਹੋਏ ਇਸ ਮੁਹਿੰਮ ਨੂੰ ਸਾਰੇ ਸਕੂਲਾਂ ਤ’ਕ ਪਹੁੰਚਾਉਣ ਦਾ ਵਾਅਦਾ ਕੀਤਾ ।ਇਸ ਸਮੇ ਏ.ਐਸ. ਓ ਦੇ ਸੈਕਟਰੀ ਸ੍ਰੀ ਮਨੋਜ ਸਰੀਨ ਨੇ ਕਿਹਾ ਕਿ ਸਕੂਲ ਮੁੱਖੀ ਬੱਚਿਆਂ ਨੂੰ ਸਖਤੀ ਨਾਲ ਮਨਾ ਕਰਨ ਕਿ ਚਾਈਨਾ ਡੋਰ ਨੂੰ ਕੋਈ ਨਾ ਖਰੀਏ। ਇਸ ਮੌਕੇ ਜਾਇਂਟ ਸੈਕਟਰੀ ਪਿੰz ਗੁਰਬਾਜ਼ ਸਿੰਘ ਤੋਲਾ ਨੰਗਲ, ਰਵਿੰਦਰ ਠੁਕਰਾਲ, ਮਲਕੀਤ ਸਿੰਘ, ਰਜੀਵ ਸਚਦੇਵਾ, ਰਜੀਵ ਆਕਸਫੋਰਡ ਤੋਂ ਇਲਾਵਾ ਸਕੂਲ ਮੁਖੀ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply