Monday, July 8, 2024

’ਵਿਗਿਆਨ ਰਤਨ’ ਐਵਾਰਡ ਜੇਤੂ ਡਾ. ਗੋਇਲ ਨੇ ਗਲੋਬਲ ਇੰਸਟੀਚਿਊਟ ਵਿਖੇ ਡਾਇਰੈਕਟਰ ਦਾ ਅਹੁੱਦਾ ਸੰਭਾਲਿਆ

PPN0501201610

ਅੰਮ੍ਰਿਤਸਰ, 5 ਜਨਵਰੀ (ਜਗਦੀਪ ਸਿੰਘ ਸੱਗੂ)- ‘ਵਿਗਿਆਨ ਰਤਨ’ ਅਵਾਰਡ ਜੇਤੂ ਡਾ. ਰਾਜੇਸ਼ ਗੋਇਲ ਨੇ ਹਾਲਹੀ ਵਿਚ ਗਲੋਬਲ ਇਸੰਟੀਚਿਊਟ ਅੰਮ੍ਰਿਤਸਰ ਵਿਖੇ ਡਾਇਰੈਕਟਰ ਦਾ ਪੱਦ ਸੰਭਾਲਿਆ। ਇਸ ਮੌਕੇ ਤੇ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐਸ. ਚੰਦੀ ਅਤੇ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਉਨ੍ਹਾਂ ਦਾ ਕਰ ਕਮਲਾਂ ਨਾਲ ਨਿੱਘਾ ਸਵਾਗਤ ਕੀਤਾ। ਡਾ. ਗੋਇਲ ਦੇ ਸਵਾਗਤੀ ਭਾਸ਼ਣ ਵਿਚ ਡਾ. ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਡਾ. ਗੋਇਲ ਬਹੁਤ ਸਾਰੇ ਮਾਨਨੀਯ ਇਨਾਮਾਂ ਨਾਲ ਸਨਮਾਨਿਤ ਹਨ।ਆਲ ਇੰਡੀਆ ਟੈਕਨੀਕਲ ਐਂਡ ਮੈਨੇਜਮੈਂਟ ਐਸੋਸੀਏਸ਼ਨ (ਏ.ਆਈ.ਟੀ.ਐਮ.ਏ) ਵਲੋਂ ਡਾ. ਗੋਇਲ ਨੂੰ ”ਵਿਗਿਆਨ ਰਤਨ ਅਵਾਰਡ” ਨਾਲ ਪੰਜਾਬ ਦੇ ਮਾਨਯੋਗ ਰਾਜਪਾਲ ਵੱਲੋ ਸਨਮਾਨਿਤ ਕੀਤੇ ਗਏ। ਇਸ ਤੋ ਇਲਾਵਾ ਉਨ੍ਹਾਂ ਨੂੰ ਆਲ ਇੰਡਿਆ ਐਚੀਵਰਜ਼ ਫਾਉਨਡੇਸ਼ਨ ਵੱਲੋ ਮਾਨਨੀਯ ‘ਸਿੱਖਿਆ ਭਾਰਤੀਯ ਇਨਾਮ’ ਨਾਲ ਸੁਸ਼ੋਬਿਤ ਕੀਤਾ ਗਿਆ।
ਇਸ ਤੋ ਪਹਿਲਾਂ ਡਾ. ਗੋਇਲ ਹਰਿਆਣਾ ਦੇ ਦੋ ਮਾਨਨੀਯ ਇੰਜੀਨਿਅਰਿੰਗ ਕਾਲਜ ਵਿਚ ਪ੍ਰਿੰਸੀਪਲ ਅਤੇ ਡਾਇਰੈਕਟਰ ਦੇ ਪੱਦ ਤੇ ਰਹਿ ਚੁੱਕੇ ਹਨ।ਡਾ. ਗੋਇਲ ਜੋ ਕਸੋਲੀ ਹਿਮਾਚਲ ਪ੍ਰਦੇਸ਼ ਤੋ ਹਨ, ਆਪਣੇ ਕਾਲਜ ਵਿਚ ਇਲੈਕਟਾੱਨਿਕ ਇੰਜੀਰਿਅਰਿੰਗ ਖੇਤਰ ਵਿਚ ਪਹਿਲੇ ਨੰਬਰ ਦੇ ਆਏ। ਇਸ ਤੋ ਬਾਅਦ ਡਾ. ਗੋਇਲ ਨੇ ਐਨ.ਆਈ.ਟੀ. ਤੋ ਟੈਕਨਾਲੌਜੀ ਇਲੈਕਟਰੋਨਿਕਜ਼ ਐਂਡ ਕਿਉਮਨੀਕੇਸ਼ਨ ਇੰਜੀਨਿਅਰਿੰਗ ਤੋ ਐਮ.ਟੈਕ ਵਿਚ ਵੀ ਆਪਣਾ ਲੋਹਾ ਜਮਾਇਆ ਅਤੇ ਹਰਿਆਣਾ ਦੇ ਰਾਜਪਾਲ ਵਲੋ ਸੋਨੇ ਦਾ ਤਗਮੇ ਇਸ ਖੇਤਰ ਵਿਚ ਪਾਇਆ। ਕੁਰਕਸ਼ੇਤਰ ਯੂਨੀਵਰਸਿਟੀ ਤੋ ਵੀ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੀ.ਐਚ.ਡੀ. ਵਿਚ ਵੀ ਉਨ੍ਹਾਂ ਨੂੰ ਹਰਿਆਣਾ ਦੇ ਮਾਨਨੀਯ ਰਾਜਪਾਲ ਦਵਾਰਾ ਸੋਨੇ ਦਾ ਤਗਮਾ ਮਿਲਿਆ।ਉਹ ਕਈ ਸਾਲਾਂ ਤੱਕ ਕੁਰਕਸ਼ੇਤਰ ਯੂਨੀਵਰਸਿਟੀ ਦੀ ਪੜਾਈ ਬੋਰਡ, ਦੇ ਮੈਬਰ ਰਹਿ ਚੁਕੇ ਹਨ। ਉਨ੍ਹਾਂ ਨੂੰ ਹਚਿਸਨ ਏਰਸਾਰ ਮੋਬਾਇਲ ਸਰਵਿਸ ਲਿਮੀਟੇਡ ਦਿੱਲੀ ਵੱਲੋ ”ਵਾਯਰਲੇਸ ਸੰਚਾਰ ਤੇ ਅਨੁਕੂਲਨ ਤਕਨੀਕਾਂ” ਦੇ ਪ੍ਰਦਰਸ਼ਨ ਤੇ ਪ੍ਰਸ਼ੰਸਾ ਪੱਤਰ ਮਿਲਿਆ।
ਉਹ ਵੱਖ ਵੱਖ ਦੇਸ ਵਿਦੇਸ਼ ਦੀ ਵਿਵਸਾਇਕ ਸੰਸਥਾਵਾਂ ਇੰਜੀਨਿਅਰਿੰਗ ਸੰਸਥਾ ਭਾਰਤ, ਏ.ਈ.ਟੀ.ਈ ਅਤੇ ਆਈ.ਐਸ.ਟੀ.ਈ. ਦਿੱਲੀ ਦੇ ਮੈਬਰ ਹਨ । ਡਾ. ਗੋਇਲ ਦੇ ਨੈਸ਼ਨਲ ਅਤੇ ਇੰਟਰ ਨੈਸ਼ਨਲ ਰਸਾਲਿਆਂ ਅਤੇ ਸਭਾ ਵਿਚ ਕਈ ਪੱਤਰ ਪ੍ਰਕਾਸ਼ਿਤ ਹੋਏ ਹਨ। ਉਨ੍ਹਾਂ ਨੂੰ ਉਦਯੋਗ, ਸਿੱਖਿਆ, ਸੁਚਨਾ ਅਤੇ ਟੈਕਨਾਲੌਜੀ ਦੇ ਖੇਤਰ ਵਿਚ ਵਧੇਰਾ ਅਨੁਭਵ ਹੈ। ਆਪਣੇ ਕੈਰੀਅਰ ਦੇ ਦੌਰਾਨ ਉਨ੍ਹਾਂ ਕਈ ਦੇਸ਼ਾਂ ਦਾ ਦੌਰਾ ਕੀਤਾ। ਜਿਨ੍ਹਾਂ ਵਿਚ ਆਸਟਰੇਲੀਆ, ਸਾਉਦੀ ਅਰੇਬਿਆ, ਅਮੇਰੀਕਾ ਅਤੇ ਯੂਰੋਪ ਆਦਿ ਸ਼ਾਮਿਲ ਹਨ।ਡਾ. ਆਕਾਸ਼ਦੀਪ ਸਿੰਘ ਨੇ ਉਮੀਦ ਅਤੇ ਪੂਰਾ ਵਿਸ਼ਵਾਸ ਜਤਾਇਆ ਕਿ ਡਾ. ਗੋਇਲ ਦੇ ਗਤੀਸ਼ੀਲ ਪ੍ਰਧਾਨਗੀ ਵਿਚ ਇੰਸਟੀਚਿਊਟ ਨਵੇ ਮਾਨਕ ਸਥਾਪਿਤ ਕਰੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply