
ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ) – ਸਥਾਨਕ ਸ਼ਹਿਰ ਦੇ ਚੌਂਕ ਭਾਂਡਿਆਂ ਵਾਲਾ ਵਿਖੇ ਸਮੂਹ ਜੈਨ ਭਾਈਚਾਰੇ ਦੇ ਦੁਕਾਨਦਾਰਾਂ ਵੱਲੋਂ ਨਵੇ ਵਰ੍ਹੇ ਦੀ ਆਮਦ ਦੀ ਖੁਸ਼ੀ ਵਿੱਚ ਨਿਊਟਰੀ ਕੁਲਚੇ, ਬ੍ਰੈੱਡ ਅਤੇ ਚਾਹ ਰਸਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਮਹਿੰਦਰ ਜੈਨ, ਰਕੇਸ਼ ਜੈਨ, ਰਿਸ਼ਭ ਜੈਨ ਅਤੇ ਕਮਲ ਜੈਨ ਨੇ ਦੱਸਿਆ ਕਿ ਨਵੇਂ ਵਰ੍ਹੇ ਦੀ ਆਮਦ ‘ਤੇ ਪ੍ਰਭੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਦੇਸ਼ ਅੰਦਰ ਹਰੇਕ ਇਨਸਾਨ ਲਈ ਇਹ ਵਰ੍ਹਾ ਸੁਭਾਗਾਂ ਭਰਿਆ ਹੋਵੇ। ਇਸ ਮੌਕੇ ‘ਤੇ ਅਸ਼ੋਕ ਕੁਮਾਰ ਜੈਨ, ਜਨਤ ਜੈਨ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਧਰਮਵੀਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਹੈਪੀ ਆਦਿ ਹਾਜ਼ਰ ਸਨ।
Punjab Post Daily Online Newspaper & Print Media