Monday, July 8, 2024

ਦੁਕਾਨ ‘ਤੇ ਸਮਾਨ ਲੈਣ ਆਈ ਨਾਬਾਲਗ ਵਿਦਿਆਰਥਣ ਨਾਲ ਜਬਰਜਿਨਾਹ, ਪਰਚਾ ਦਰਜ ਦੋਸ਼ੀ ਫਰਾਰ

PPN0501201620

ਪੱਟੀ, 5 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪੁਲਿਸ ਥਾਣਾ ਪੱਟੀ ਅਧੀਨ ਪੈਂਦੇ ਪਿੰਡ ਸੈਦੋਂ ਦੀ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਪਿੰਡ ਚੀਮਾਂ ਦੇ ਇੱਕ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦਾ ਸ਼ਟਰ ਸੁੱਟ ਕੇ ਜਬਰਜਿਨਾਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀ ਦੁਕਾਨਦਾਰ ਦੇ ਵਿਰੁੱਧ ਥਾਣਾ ਪੱਟੀ ਵਿਖੇ ਜਬਰਜਿਨਾਹ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੱਟੀ ਦੀ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵੱਲੋਂ ਇਸ ਦੀ ਸੂਚਨਾ 181 ਨੰਬਰ ‘ਤੇ ਪੁਲਿਸ ਨੂੰ ਦਿੱਤੀ ਗਈ ਜਿਸ ‘ਤੇ ਉਹ ਖੁਦ ਜਬਰਜਿਨਾਹ ਦੀ ਸ਼ਿਕਾਰ ਲੜਕੀ ਦੇ ਘਰ ਪਹੁੰਚੇ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦਰਜ ਕਰਵਾਏ ਆਪਣੇ ਬਿਆਨ ਵਿੱਚ ਜੋਗਿੰਦਰ ਕੌਰ ਪੁੱਤਰੀ ਹਰਨਾਮ ਸਿੰਘ (ਦੋਵੇਂ ਕਾਲਪਨਿਕ ਨਾਂ) ਵਾਸੀ ਪਿੰਡ ਸੈਦੋਂ ਨੇ ਦੱਸਿਆ ਕਿ ਉਹ ਪਿੰਡ ਚੀਮਾਂ ਦੇ ਸਕੂਲ ਵਿੱਚ ਪੜ੍ਹਦੀ ਹੈ ਅਤੇ ਕੱਲ ਉਹ ਆਪਣੇ 10 ਸਾਲਾ ਭਰਾ ਅਤੇ ਚਾਚੇ ਦੇ ਲੜਕੇ ਨਾਲ ਸਕੂਲ ਜਾ ਰਹੀ ਸੀ। ਚਾਚੇ ਦੇ ਲੜਕੇ ਨੇ ਪੈੱਨਡ੍ਰਾਈਵ ਲੈਣੀ ਸੀ।ਜਿਸ ‘ਤੇ ਉਹ ਗੁਰਸਾਹਿਬ ਸਿੰਘ ਸਾਬੀ ਦੀ ਦੁਕਾਨ ‘ਤੇ ਗਏ। ਉਸ ਨੇ ਪੈਨਡ੍ਰਾਇਵ ਦੇ ਪੈਸੇ ਪੁੱਛੇ ਤਾਂ ਸਾਬੀ ਨੁ ਕਿਹਾ ਕਿ ਆਪਣੇ ਭਰਾ ਨੂੰ ਪੈੱਨਡ੍ਰਾਈਵ ਦੇ ਆ ਪੈਸੇ ਬਾਅਦ ਵਿੱਚ ਦੱਸਦਾ ਹਾਂ। ਫਿਰ ਸਾਬੀ ਨੇ ਮੈਨੂੰ ਬਹਾਨੇ ਨਾਲ ਦੁਕਾਨ ਵਿੱਚ ਬਿਠਾ ਰੱਖਿਆ ਅਤੇ ਜਦੋਂ ਦੁਕਾਨ ਦੇ ਅੱਗੋਂ ਭੀੜ ਘਟੀ ਤਾਂ ਉਸ ਨੇ ਦੁਕਾਨ ਦਾ ਸ਼ਟਰ ਸੁੱਟ ਕੇ ਮੇਰੇ ਮੂੰਹ ‘ਤੇ ਸਕਾਫ਼ ਬੰਨ੍ਹ ਦਿੱਤਾ ਤਾਂ ਕਿ ਮੈਂ ਰੌਲਾ ਨਾ ਪਾ ਸਕਾਂ। ਇਸ ਤੋਂ ਬਾਅਦ ਵਿੱਚ ਸਾਬੀ ਨੇ ਉਸ ਨਾਲ ਜਬਰਜਿਨਾਹ ਕੀਤਾ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਮੈਂ ਉਸਨੂੰ ਜਾਨ ਤੋਂ ਮਾਰ ਦੇਵੇਂਗਾ। ਇਸ ਤੋਂ ਬਾਅਦ ਵਿੱਚ ਦੁਕਾਨਦਾਰ ਨੇ ਦੁਕਾਨ ਦਾ ਸ਼ਟਰ ਚੁੱਕ ਕੇ ਬਾਹਰ ਕੱਢ ਦਿੱਤਾ। ਉਸਨੇ ਬਾਅਦ ਵਿੱਚ ਇਸ ਸਬੰਧੀ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ। ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਗੁਰਸਾਹਿਬ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਚੀਮਾਂ ਦੇ ਵਿਰੁੱਧ ਪਰਚਾ ਨੰਬਰ 6 ਧਾਰਾ 342, 376, 506 ਤਹਿਤ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਸਾਰਾ ਪਰਿਵਾਰ ਇਸ ਸਮੇਂ ਫਰਾਰ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply