Tuesday, April 7, 2026

ਕੰਪਿਊਟਰ ਅਧਿਆਪਕ 31 ਜਨਵਰੀ ਨੂੰ ਮੁੱਖ ਮੰਤਰੀ ਦਾ ਘਿਰਾਓ ਕਰਨਗੇ

PPN1001201603

ਬਟਾਲਾ, 9 ਜਨਵਰੀ (ਨਰਿੰਦਰ ਸਿੰਘ ਬਰਨਾਲ)- ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜਿਲਾ ਗੁਰਦਾਸਪੁਰ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਹੋਈ। ਜਿਸ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗਾ ਹੈ ਅਤੇ ਅਧਿਆਪਕ ਕੌਮ ਦਾ ਨਿਰਮਤਾ ਹੈ ਪਰ ਪੰਜਾਬ ਸਰਕਾਰ ਪਿਛਲੇ 10 ਸਾਲਾਂ ਤੋਂ ਕੰਪਿਊਟਰ ਅਧਿਆਪਕਾਂ ਨੂੰ ਲਾਰੇ ਲੱਪੇ ਦੀ ਨੀਤੀ ਵਿੱਚ ਉਲਝਾਅ ਰਹੀ ਹੈ। ਮਿਤੀ 18 ਜਨਵਰੀ ਨੂੰ ਕੰਪਿਊਟਰ ਅਧਿਆਪਕ ਯੂਨੀਨ ਦੀ ਮੀਟਿੰਗ ਮੁੱਖ ਮੰਤਰੀ ਨਾਲ ਹੈ ।ਜੇਕਰ ਮੁੱਖ ਮੰਤਰੀ ਵੱਲੋਂ ਸਮੂੰਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਸਿਫਟ ਕਰਨ ਲਈ ਨੀਤੀ ਨਹੀਂ ਅਪਨਾਈ ਗਈ ਤਾਂ ਸਮੂੰਹ ਕੰਪਿਊਟਰ ਅਧਿਆਪਕਾ ਵੱਲੋਂ 31 ਜਨਵਰੀ ਨੂੰ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ‘ਤੇ ਗੁਰਪਿੰਦਰ ਸਿੰਘ ਜਿਲਾਂ੍ਹ ਪ੍ਰਧਾਨ, ਸ. ਪਰਮਿੰਦਰ ਸਿੰਘ ਘੁਮਾਣ ਪੰਜਾਬ ਪ੍ਰੈਸ ਸਕੱਤਰ, ਗੁਰਜਿੰਦਰ ਸਿੰਘ,ਹਰਪ੍ਰੀਤ ਸਿੰਘ ਮਾਨ, ਅਜੇਪਾਲ ਹੁੰਦਲ, ਦੀਪਕ ਬਟਾਲਾ, ਬਲਦੀਪ ਸਿੰਘ, ਰਾਜ ਕੁਮਾਰ, ਸੁਖਦੀਪ ਤੇਜਾ, ਸਤਬੀਰ ਰੰਧਾਵਾ, ਨਰਿੰਦਰਪਾਲ ਸਿੰਘ, ਗਗਨਦੀਪ ਸਿੰਘ, ਪੰਕਜ਼, ਰਮਨਦੀਪ ਸਿੰਘ, ਰਾਜਵਿੰਦਰ ਸਿੰਘ ਪੰਨੂੰ, ਕੇਵਲ ਕ੍ਰਿਸ਼ਨ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply