
ਅੰਮ੍ਰਿਤਸਰ, 11 ਜਨਵਰੀ (ਗੁਰਚਰਨ ਸਿੰਘ)- ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋ 27ਵਾਂ ਸੜਕ ਸੁਰੱਖਿਆ ਹਫਤਾ 10 ਤੋਂ 16 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਟਰੈਫਿਕ ਪੁਲਿਸ ਵੱਲੋ ਮੋਟਰਸਾਇਕਲ ਰੈਲੀ ਦੁਆਰਾ ਕੀਤੀ ਗਈ ਜਿਸ ਨੂੰ ਹਰੀ ਝੰਡੀ ਜੌਨ ਨੰ: ਤਿੰਨ ਦੇ ਇੰਚਾਰਜ ਡੀ. ਜਤਿੰਦਰ ਵੱਲੋ ਦੇ ਕੇ ਰਵਾਨਾ ਕੀਤਾ ਗਿਆ।ਰੈਲੀ ਦੁਆਰਾ ਲੋਕਾ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਪੋਸਟਰਾ ਰਾਹੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ ਚਾਰੇ ਜੌਨਾਂ ਦੇ ਟਰੈਫਿਕ ਇੰਚਾਰਜ ਜੌਨ ਨੰ: ਇੱਕ ਕੁਲਬੀਰ ਸਿੰਘ,ਜੌਨ ਨੰ: ਦੋ ਸ਼ਮਸ਼ੇਰ ਸਿੰਘ,ਜੌਨ ਨੰ: ਤਿੰਨ ਡੀ ਜਤਿੰਦਰ ਸਿੰਘ,ਜੌਨ ਨ: ਚਾਰ ਦਿਲਬਾਗ ਸਿੰਘ ਅਤੇ ਹੋਰ ਵੀ ਟਰੈਫਿਕ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media