Monday, July 8, 2024

ਤਪ ਅਸਥਾਨ ਬਾਬਾ ਹੁੰਦਾਲ ਜੀ ਵਿਖੇ 21 ਅਖੰਡ ਪਾਠ ਸਾਹਿਬ 12 ਜਨਵਰੀ ਤੋਂ ਹੋਣਗੇ ਆਰੰਭ

ਜੰਡਿਆਲਾ ਗੁਰੂ, 11 ਜਨਵਰੀ (ਹਰਿੰਦਰ ਪਾਲ ਸਿੰਘ)- ਧੰਨ ਧੰਨ ਸ਼੍ਰੀ ਗੁਰੁ ਬਾਬਾ ਹੁੰਦਾਲ ਜੀ ਦੇ ਤਪ ਅਸਥਾਨ ਜੰਡਿਆਲਾ ਗੁਰੁ ਵਿਖੇ ਤਪ ਅਸਥਾਨ ਦੇ ਮੁੱਖ ਸੰਚਾਲਕ ਬਾਬਾ ਪਰਮਾਨੰਦ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਹਰ ਸਾਲ ਦੀ ਤਰਾਂ 21 ਅਖੰਡ ਪਾਠ ਸਾਹਿਬ ਜੀ ਦੇ ਆਰੰਭ 12 ਜਨਵਰੀ ਦਿਨ ਮੰਗਲਵਾਰ ਨੂੰ ਹੋਣਗੇ।ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਬਾਬਾ ਪਰਮਾਨੰਦ ਨੇ ਦੱਸਿਆ ਕਿ ਸੰਤ ਬਾਬਾ ਸੰਤੋਖ ਮੁਨੀ ਜੀ ਮਹਾਰਾਜ ਜੀ ਨੇ ਤਪ ਅਸਥਾਨ ਗੁਰੁ ਬਾਬਾ ਹੁੰਦਾਲ ਜੀ ਵਿਖੇ 1946 ਤੋਂ ਜੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਅਰੰਭ ਕੀਤੀ ਗਈ ਸੀ। ਉਹ 70ਵੇਂ ਸਾਲ ਵਿੱਚ ਦਾਖਲ ਹੋਣ ਦੀ ਖੁਸ਼ੀ ਵਿੱਚ 14 ਜਨਵਰੀ 2016 ਵੀਰਵਾਰ ਨੂੰ ਮਾਘੀ ਵਾਲੇ ਦਿਨ ਮਹਾਨ ਕੀਰਤਨ ਦਰਬਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ 2 ਵਜੇ ਤੱਕ ਹੋਣ ਜਾ ਰਹੇ ਹਨ।ਇਸ ਸਮਾਗਮ ਵਿੱਚ ਹਜ਼ੂਰੀ ਰਾਗੀ ਸ੍ਰੀ ਹਰਮੰਦਿਰ ਸਾਹਿਬ ਸਮੂਹ ਸੰਗਤਾਂ ਨੂੰ ਇਲਾਹੀ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਅਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਇਤਹਾਸ ਨਾਲ ਜੋੜਣਗੇ । ਇਸ ਮਹਾਨ ਗੁਰਮਤਿ ਸਮਾਗਮ ਦੋਰਾਨ ਗੁਰੁ ਦਾ ਲੰਗਰ ਅਤੁੱਟ ਵਰਤੇਗਾ । ਬਾਬਾ ਪਰਮਾਨੰਦ ਜੀ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰਨ ਦੀ ਬੇਨਤੀ ਕੀਤੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply