ਨਵੀਂ ਦਿੱਲੀ, 12 ਜਨਵਰੀ (ਪ.ਪ) -ਚੋਣ ਕਮਿਸ਼ਨ ਵੱਲੋਂ ਅੱਜ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਖਾਲੀ ਪਈਆਂ ਸੀਟਾਂ ਲਈ ਜ਼ਿਮਣੀ ਚੋਣ ਕਰਵਾਉਣ ਦਾ ਪ੍ਰੋਗਰਾਮ ਪ੍ਰਕਾਸ਼ਿਤ ਕੀਤਾ ਗਿਆ ਹੈ ।ਪੰਜਾਬ ਦੇ 24-ਖਡੂਰ ਸਾਹਿਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਇਸ ਵਿੱਚ ਸ਼ਾਮਲ ਹੈ । ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਜ਼ਿਮਨੀ ਚੋਣਾਂ ਲਈ ਅਧਿਸੂਚਨਾ 20 ਜਨਵਰੀ ਨੂੰ ਅਤੇ ਨਾਮਜ਼ਦਗੀ ਭਰਨ ਲਈ ਅੰਤਿਮ ਮਿਤੀ 27 ਜਨਵਰੀ, ਨਾਮਜ਼ਦਗੀਆਂ ਦੀ ਜਾਂਚ 28 ਜਨਵਰੀ, ਨਾਮ ਵਾਪਸ ਲੈਣ ਦੀ ਅੰਤਿਮ ਮਿਤੀ 30 ਜਨਵਰੀ, ਵੋਟਾਂ ਪਾਉਣ ਦੀ ਮਿਤੀ 13 ਫ਼ਰਵਰੀ, ਵੋਟਾਂ ਦੀ ਗਿਣਤੀ 16 ਫ਼ਰਵਰੀ ਅਤੇ 18 ਫ਼ਰਵਰੀ ਤੋਂ ਪਹਿਲਾਂ ਉਪ ਚੋਣਾਂ ਸਮਾਪਤ ਹੋ ਜਾਣਗੀਆਂ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media