Wednesday, July 3, 2024

ਸ਼੍ਰੀ ਸੁਰੇਸ਼ ਪ੍ਰਭੂ ਵੱਲੋਂ ਨਵੀਂ ਦਿੱਲੀ ਵਿੱਚ 24 ਡਿੱਬਿਆਂ ਵਾਲੀ ਵਿਸ਼ੇਸ਼ ਸਵਾਰੀ ਗੱਡੀ ਦਾ ਨਰੀਖਣ

Rail Coach Special

ਨਵੀਂ ਦਿੱਲੀ, 12 ਜਨਵਰੀ (ਪ.ਪ) -ਰੇਲ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੇ ਸਫਦਰਜੰਗ ਸਟੇਸ਼ਨ, ਨਵੀਂ ਦਿੱਲੀ ਵਿੱਚ ਬਿਹਤਰੀਨ ਅੰਦਰੂਨੀ ਸਜਾਵਟ, ਰੰਗ ਯੋਜਨਾ, ਸੁੰਦਰ, ਸੁਵਿਧਾਜਨਕ ਫਿਟਰਿੰਗ ਵਾਲੀ ਮਾਡਲ ਰੇਲ (24 ਡਿੱਬਿਆਂ ਵਾਲੀ ਸਵਾਰੀ ਗੱਡੀ) ਦਾ ਨਰੀਖਣ ਕੀਤਾ।ਭਾਰਤੀ ਰੇਲ ਸਾਰੀ ਸ਼੍ਰੇਣੀਆਂ ਦੇ ਡਿੱਬਿਆਂ ਦੀ ਅੰਦਰੂਨੀ ਸਜਾਵਟ ਵਿੱਚ ਸੁਧਾਰ ਲਿਆਉਣ ਲਈ ਨਵੇਂ ਉਤਸ਼ਾਹ ਨਾਲ ਵਚਨਬੱਧ ਹੈ।ਇਸ ਦਿਸ਼ਾ ਵੱਲ ਇੱਕ ਹੋਰ ਮੀਲ ਦਾ ਪੱਥਰ ਹਾਸਲ ਕੀਤਾ ਜਾ ਚੁਕਿਆ ਹੈ ਅਤੇ ਏ ਸੀ ਅਤੇ ਨੌਨ ਏ ਸੀ ਡਿੱਬੋਂ ਵਾਲੀ ਪਹਿਲੀ ਮਾਡਲ ਰੇਕ ਕੈਰਿਜ ਰੀਹਬਿਲਟੈਸ਼ਨ ਵਰਕਸ਼ਾਪ, ਭੋਪਾਲ ਤੋਂ ਨਿਕਲੀ ਹੈ।ਸੀ ਆਰ ਡਬਲਯੂ ਐਸ, ਬੀ ਪੀ ਐਲ 12 ਤੋਂ 15 ਸਾਲ ਤੱਕ ਦੇ ਡਿੱਬਿਆਂ ਤੇ ਮਿੱਡ-ਲਾਈਫ ਰੀਹਬਿਲਟੈਸ਼ਨ (ਐਮ ਐਲ ਆਰ) ਕੰਮ ਕਰਦਾ ਹੈ ।ਐਮ ਐਲ ਆਰ ਤਹਿਤ ਜਿੱਥੇ ਇੱਕ ਪਾਸੇ ਡਿੱਬੇ ਦੇ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਂਦੀ ਹੈ, ਉੱਥੇ ਉਸ ਦੇ ਅੰਦਰੂਨੀ ਸਾਜੋ-ਸਾਮਾਨ ਨੂੰ ਪੂਰੀ ਤਰ੍ਹਾਂ ਬਦਲ ਕੇ ਉਨ੍ਹਾਂ ਦੀ ਥਾਂ ਤੇ ਨਵਾਂ ਸਾਜ਼ੋ-ਸਾਮਾਨ ਲਗਾਇਆ ਜਾਂਦਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply